ਬਰਫਬਾਰੀ ਅਤੇ ਹਵਾਵਾਂ ਕਾਰਨ ਮੈਨੀਟੋਬਾ ''ਚ ਕਈ ਬੱਸਾਂ ਅਤੇ ਸਕੂਲ ਬੰਦ

12/06/2016 5:05:43 PM

ਮੈਨੀਟੋਬਾ— ਮੈਨੀਟੋਬਾ ਵਿਚ ਬਰਫਬਾਰੀ ਅਤੇ ਤੇਜ਼ ਹਵਾਵਾਂ ਕਰਕੇ ਕਈ ਬੱਸਾਂ ਅਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਮੈਨੀਟੋਬਾ ਦੇ ਦੱਖਣੀ ਹਿੱਸੇ ਵਿਚ ਬਰਫੀਲਾ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਸੋਮਵਾਰ ਸ਼ਾਮ ਨੂੰ ਵਿਨੀਪੈੱਗ ਵਿਚ ਪਹੁੰਚਣ ਦੀ ਉਮੀਦ ਹੈ। ਮੈਨੀਟੋਬਾ ਦੇ ਬਰੈਂਡਨ ਦੇ ਬਾਹਰ ਬਰਫਬਾਰੀ ਕਾਰਨ ਦ੍ਰਿਸ਼ਟਤਾ ਦਾ ਪੱਧਰ ਕਾਫੀ ਖਰਾਬ ਹੋ ਚੁੱਕਾ ਹੈ। ਖਰਾਬ ਮੌਸਮ ਨੂੰ ਦੇਖਦੇ ਹੋਏ ਬਰੈਂਡਨ ਸਕੂਲ ਡਿਵੀਜਨ ਨੇ ਐਲਾਨ ਕੀਤਾ ਕਿ ਸ਼ਹਿਰ ਦੇ ਬਾਹਰ ਮੰਗਲਵਾਰ ਨੂੰ ਬੱਸਾਂ ਨਹੀਂ ਚੱਲਣਗੀਆਂ। ਇਸ ਦੇ ਨਾਲ ਹੀ ਸੋਮਵਾਰ ਲਈ ਸਕੂਲ ਬੰਦ ਕਰ ਦਿੱਤੇ ਗਏ। ਨਿਊਪਾਵਾ ਅਤੇ ਕੈਡਬਰੀ ਖੇਤਰ ਵਿਖੇ ਸਥਿਤ ਬਿਊਟੀਫੁਲ ਪਲਾਨਜ਼ ਸਕੂਲ ਡਿਵੀਜਨ ਨੇ ਵੀ ਸ਼ਹਿਰ ਤੋਂ ਬਾਹਰ ਸਕੂਲੀ ਬੱਸਾਂ ਦੇ ਚੱਲਣ ''ਤੇ ਰੋਕ ਲਗਾ ਦਿੱਤੀ। ਬਰੂਕਡੇਲ , ਜੇ. ਐੱਮ. ਯੰਗ ਅਤੇ ਕੋਲੋਨੀ ਸਕੂਲ ਵੀ ਬੰਦ ਕਰ ਦਿੱਤੇ ਗਏ। 

Kulvinder Mahi

This news is News Editor Kulvinder Mahi