ਬਰਫ ਨਾਲ ਜੰਮੀ ਨਦੀਂ ''ਚ ਇਸ ਸ਼ਖਸ ਨੇ ਕੀਤੀ ਸਕੇਟਿੰਗ, ਵੀਡੀਓ ਵਾਇਰਲ

01/04/2018 4:59:40 PM

ਊਟਾ/ਅਮਰੀਕਾ(ਬਿਊਰੋ)— ਅਮਰੀਕਾ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਸੜਕਾਂ ਤੋਂ ਲੈ ਕੇ ਨਦੀਆਂ ਤੱਕ ਵਿਚ ਬਰਫ ਜੰਮੀ ਪਈ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੇ। ਊਟਾ ਦਾ ਇਕ ਸ਼ਖਸ ਬਰਫ ਨਾਲ ਜੰਮੀ ਨਦੀ ਵਿਚ ਸਕੇਟਿੰਗ ਕਰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਬਣਾਉਣ ਵਾਲੇ ਸ਼ਖਸ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ-'ਮੈਨੂੰ ਪਤਾ ਸੀ, ਇਹ ਵੀਡੀਓ ਕਾਫੀ ਵਾਇਰਲ ਹੋਵੇਗੀ।' ਉਨ੍ਹਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਅਮਰੀਕਾ ਦੇ ਊਟਾ ਦੇ ਪਾਈਨਵਿਊ ਡੈਮ ਵਿਚ ਸ਼ੂਟ ਕੀਤੀ ਗਈ ਹੈ। ਇਹ ਡੇਮ ਠੰਡ ਦੀ ਵਜ੍ਹਾ ਨਾਲ ਬਰਫ ਨਾਲ ਜੰਮਿਆ ਹੋਇਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 3 ਹਜ਼ਾਰ ਵਿਊਜ਼ ਮਿਲੇ ਹਨ। ਉਥੇ ਹੀ ਫੇਸਬੁੱਕ 'ਤੇ ਹੁਣ ਤੱਕ 56,500 ਵਿਊਜ਼ ਮਿਲ ਚੁੱਕੇ ਹਨ।

 

A post shared by Justin McFarland (@justin_mcvideo) on