ਸਮ੍ਰਿਤੀ ਇਰਾਨੀ ਨੇ ਸਾਊਦੀ ''ਚ ਰਚਿਆ ਇਤਿਹਾਸ, ਪਹਿਲੀ ਵਾਰ ''ਮਦੀਨਾ'' ਪਹੁੰਚੀ ਗੈਰ-ਮੁਸਲਿਮ ਨੇਤਾ

01/09/2024 3:41:29 PM

ਮਦੀਨਾ: ਸਾਊਦੀ ਅਰਬ ਦੇ ਦੌਰੇ 'ਤੇ ਗਈ ਭਾਰਤ ਦੀ ਮਹਿਲਾ ਅਤੇ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਸ਼ਹਿਰਾਂ 'ਚੋਂ ਇਕ ਮਦੀਨਾ ਦਾ ਦੌਰਾ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਗੈਰ-ਮੁਸਲਿਮ ਭਾਰਤੀ ਵਫ਼ਦ ਮਦੀਨਾ ਸ਼ਹਿਰ ਪਹੁੰਚਿਆ ਹੈ। ਇੰਨਾ ਹੀ ਨਹੀਂ ਸਮ੍ਰਿਤੀ ਇਰਾਨੀ ਨੇ ਇਸ ਦੌਰਾਨ ਹਿਜਾਬ ਵੀ ਨਹੀਂ ਪਾਇਆ ਹੋਇਆ ਸੀ। ਇਸ ਤੋਂ ਪਹਿਲਾਂ ਸਮ੍ਰਿਤੀ ਇਰਾਨੀ ਨੇ ਹੱਜ 2024 ਨੂੰ ਲੈ ਕੇ ਸਾਊਦੀ ਅਰਬ ਨਾਲ ਦੁਵੱਲੇ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਤਹਿਤ ਹੁਣ ਭਾਰਤੀ ਹੱਜ ਯਾਤਰੀਆਂ ਦਾ ਕੁੱਲ ਕੋਟਾ 1,75,025 ਹੋ ਗਿਆ ਹੈ।

ਇਸਲਾਮਿਕ ਕਾਨੂੰਨਾਂ ਲਈ ਜਾਣੇ ਜਾਂਦੇ ਸਾਊਦੀ ਅਰਬ ਦੇ ਮਦੀਨਾ ਸ਼ਹਿਰ ਵਿੱਚ ਸਮ੍ਰਿਤੀ ਇਰਾਨੀ ਦੀ ਆਮਦ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ। ਸਮ੍ਰਿਤੀ ਇਰਾਨੀ ਨੇ ਭਾਰਤੀ ਹੱਜ ਯਾਤਰੀਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਨੂੰ ਭਾਰਤੀ ਕੂਟਨੀਤੀ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਪ੍ਰਿੰਸ ਨੇ ਸਾਲ 2021 ਵਿੱਚ ਮਦੀਨਾ ਸ਼ਹਿਰ ਨੂੰ ਗੈਰ-ਮੁਸਲਮਾਨਾਂ ਲਈ ਵੀ ਖੋਲ੍ਹ ਦਿੱਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਡਾਕਟਰਾਂ ਦਾ ਕਮਾਲ: ਪਹਿਲੀ ਵਾਰ 17 ਦਿਨਾਂ ਦੇ ਬੱਚੇ ਦਾ ਅੰਸ਼ਕ ਹਾਰਟ ਟਰਾਂਸਪਲਾਂਟ ਹੋਇਆ ਸਫਲ

ਸਮ੍ਰਿਤੀ ਇਰਾਨੀ ਨੇ ਟਵਿੱਟਰ 'ਤੇ ਲਿਖਿਆ, "ਅੱਜ ਮੈਂ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਮਦੀਨਾ ਦੀ ਇੱਕ ਇਤਿਹਾਸਕ ਯਾਤਰਾ ਕੀਤੀ, ਜਿਸ ਵਿੱਚ ਪੈਗੰਬਰ ਦੀ ਮਸਜਿਦ ਅਲ ਮਸਜਿਦ ਅਲ ਨਬਾਵੀ, ਉਹੂਦ ਦੀਆਂ ਪਹਾੜੀਆਂ ਅਤੇ ਪਹਿਲੀ ਇਸਲਾਮੀ ਮਸਜਿਦ, ਕੁਬਾ ਦੀ ਯਾਤਰਾ ਸ਼ਾਮਲ ਹੈ।" ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਇਸਲਾਮ ਧਰਮ ਦੀ ਸ਼ੁਰੂਆਤ ਬਾਰੇ ਜਾਣਨ ਦਾ ਮੌਕਾ ਮਿਲਿਆ। ਸਮ੍ਰਿਤੀ ਇਰਾਨੀ ਦੇ ਨਾਲ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵੀ ਸਨ। ਇੱਕ ਸਰਕਾਰੀ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਕਮਾਲ ਦਾ ਅਤੇ ਅਚਾਨਕ ਹੋਇਆ ਘਟਨਾਕ੍ਰਮ ਹੈ। ਇਹ ਪਹਿਲਾ ਗੈਰ-ਮੁਸਲਿਮ ਵਫ਼ਦ ਸੀ ਜਿਸ ਦਾ ਪਵਿੱਤਰ ਸ਼ਹਿਰ ਮਦੀਨਾ ਵਿੱਚ ਸਵਾਗਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਸ਼ਾਨਦਾਰ ਸਬੰਧਾਂ ਨੂੰ ਦਰਸਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana