ਕੁਈਨਜ਼ਲੈਂਡ ''ਚ ਇਨ੍ਹਾਂ ਥਾਵਾਂ ''ਤੇ ਸਿਗਰਟ ਪੀਣ ''ਤੇ ਲੱਗੀ ਪਾਬੰਦੀ

02/04/2017 12:29:16 PM

ਕੁਈਨਜ਼ਲੈਂਡ— ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਇਸੇ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ''ਚ ਲੋਕਾਂ ਨੂੰ ਸਾਫ ਅਤੇ ਸ਼ੁੱਧ ਹਵਾ ਮੁਹੱਈਆ ਕਰਾਉਣ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਜੀ ਹਾਂ, ਕੁਈਨਜ਼ਲੈਂਡ  ''ਚ ਸਿਗਰਟ ਪੀਣ ''ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ 1 ਫਰਵਰੀ ਯਾਨੀ ਅੱਜ ਤੋਂ ਲਾਗੂ ਹੋ ਗਈ ਹੈ। 
ਇਹ ਪਾਬੰਦੀ ਕੁਈਨਜ਼ਲੈਂਡ ਦੇ ਨੈਸ਼ਨਲ ਪਾਰਕਾਂ ਅਤੇ ਕੈਂਪ ਗਰਾਊਂਡਾਂ ''ਚ ਲਾਈ ਗਈ ਹੈ। ਨੈਸ਼ਨਲ ਪਾਰਕ ਮੰਤਰੀ ਸਟੀਵਨ ਮਿਲਸ ਨੇ ਕਿਹਾ ਕਿ ਇਸ ਮਨਾਹੀ ਦਾ ਉਦੇਸ਼ ਪਾਰਕ ''ਚ ਆਉਣ ਵਾਲੇ ਨੂੰ ਚੰਗੀ ਸਿਹਤ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਤਾਜ਼ੀ ਅਤੇ ਮਿੱਠੀ ਹਵਾ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਇਹ ਸਭ ਲੋਕਾਂ ਦੀ ਮਦਦ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਨਾਹੀ ਦੇ ਨਾਲ ਹੀ ਇਕ ਨਵਾਂ ਨਿਯਮ ਵੀ ਬਣਾਇਆ ਗਿਆ ਹੈ। ਜੇਕਰ ਪਾਰਕਾਂ ''ਚ ਕੋਈ ਸਿਗਰਟ ਪੀਂਦਾ ਫੜਿਆ ਜਾਂਦਾ ਹੈ ਤਾਂ ਉਸ ਤੋਂ 243 ਡਾਲਰ ਜੁਰਮਾਨਾ ਵੀ ਲਿਆ ਜਾਵੇਗਾ। ਓਧਰ ਸਿਹਤ ਅਫਸਰ ਜੈਨੇਟੇ ਯੰਗ ਨੇ ਕਿਹਾ ਕਿ ਇਹ ਇਕ ਚੰਗਾ ਕਦਮ ਹੈ। ਇਸ ਨਾਲ ਹੁਣ ਬਾਲਗ ਜੋ ਰੋਜ਼ਾਨਾ ਸਿਗਰਟਨੋਸ਼ੀ ਕਰਦੇ ਹਨ, ਉਹ ਦਰ 12 ਫੀਸਦੀ ਘੱਟੇਗੀ।

Tanu

This news is News Editor Tanu