ਕੈਲਗਰੀ ''ਚ ਵੱਡਾ ਜਹਾਜ਼ ਹਾਦਸਾ ਟਲਿਆ, ਸੜਕ ''ਤੇ ਕਰਵਾਈ ਐਮਰਜੰਸੀ ਲੈਂਡਿੰਗ

04/25/2018 9:08:05 PM

ਕੈਲਗਿਰੀ— ਕੈਨੇਡਾ 'ਚ ਉਸ ਵੇਲੇ ਇਕ ਵੱਡਾ ਹਾਸਦਾ ਹੁੰਦੇ-ਹੁੰਦੇ ਟਲਿਆ ਜਦੋਂ ਇਕ ਪ੍ਰਾਈਵੇਟ ਜਹਾਜ਼, ਜੋ ਕਿ 6 ਲੋਕਾਂ ਨੂੰ ਲਿਜਾ ਰਿਹਾ ਸੀ, ਦੀ ਇੰਧਨ ਦੀ ਕਮੀ ਕਾਰਨ ਐਮਰਜੰਸੀ ਲੈਂਡਿੰਗ  ਕੈਲਗਰੀ ਦੀ ਇਕ ਸੜਕ 'ਤੇ ਕਰਵਾਉਣੀ ਪਈ। ਪੁਲਸ ਦਾ ਕਹਿਣਾ ਹੈ ਕਿ ਦੋ-ਇੰਜਣ ਵਾਲਾ ਇਹ ਜਹਾਜ਼ ਸਵੇਰ ਵੇਲੇ ਦੱਖਣ ਤੋਂ ਕੈਲਗਰੀ ਏਅਰਪੋਰਟ ਵਾਲੇ ਪਾਸੇ ਜਾ ਰਿਹਾ ਸੀ ਜਦੋਂ ਜਹਾਜ਼ ਦੇ ਪਾਈਲਟ ਨੇ ਰੇਡੀਓ 'ਤੇ ਜਾਣਕਾਰੀ ਦਿੱਤੀ ਕਿ ਜਹਾਜ਼ 'ਚ ਇੰਧਣ ਖਤਮ ਹੋਣ ਦੀ ਕਗਾਰ 'ਤੇ ਹੈ।


ਪੁਲਸ ਦੇ ਬੁਲਾਰੇ ਡੁਏਨ ਲੈਪਚਕ ਨੇ ਕਿਹਾ ਕਿ ਜਹਾਜ਼ ਸਵੇਰੇ ਕਰੀਬ 6 ਵਜੇ ਦੇ ਕਰੀਬ ਏਅਰਪੋਰਟ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ 'ਤੇ ਦੋ ਸੜਕੀ ਮਾਰਗ 36 ਸਟ੍ਰੀਟ 'ਤੇ ਲੈਂਡ ਕਰਵਾਇਆ ਗਿਆ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਸਵੇਰ ਵੇਲਾ ਹੋਣ ਕਾਰਨ ਸੜਕ 'ਤੇ ਆਵਾਜਾਈ ਘੱਟ ਸੀ ਤੇ ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਜਹਾਜ਼ 'ਚ ਸਵਾਰ ਚਾਰ ਯਾਤਰੀ ਤੇ 2 ਕਰੂ ਮੈਂਬਰ ਵੀ ਸੁਰੱਖਿਅਤ ਦੱਸੇ ਜਾ ਰਹੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਏਅਰਕ੍ਰਾਫਟ ਦਾ ਮਾਲਕ ਕੌਣ ਹੈ।

ਘਟਨਾ ਬਾਰੇ ਟ੍ਰਾਂਸਪੋਰਟ ਕੈਨੇਡਾ ਸੇਫਟੀ ਬੋਰਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੈਲਗਰੀ ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।