ਕਾਬੁਲ ''ਚ ਲੱਗੇ ''ਪਾਕਿਸਤਾਨ ਮੁਰਦਾਬਾਦ'' ਦੇ ਨਾਅਰੇ, ਸਾੜਿਆ ਝੰਡਾ

02/01/2018 8:26:09 PM

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਪਾਕਿਸਤਾਨ ਦੂਤਘਰ ਦੇ ਬਾਹਰ ਵੀਰਵਾਰ ਨੂੰ ਸਖਤ ਵਿਰੋਧ ਪ੍ਰਦਰਸ਼ਨ ਹੋਇਆ। ਹਾਲ ਹੀ 'ਚ ਹੋਏ ਅੱਤਵਾਦੀ ਹਮਲਿਆਂ 'ਚ ਪਾਕਿਸਤਾਨੀ ਹੱਥ ਹੋਣ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਗੁਆਂਢੀ ਦੇਸ਼ ਦਾ ਝੰਡਾ ਸਾੜਿਆ। ਹਾਲ ਦੇ ਦਿਨਾਂ 'ਚ ਕਾਬੁਲ 'ਚ ਹੋਏ 2 ਵੱਡੇ ਅੱਤਵਾਦੀਆਂ ਹਮਲਿਆਂ 'ਚ 130 ਲੋਕ ਮਾਰੇ ਗਏ ਹਨ।
ਇਸ ਦੌਰਾਨ ਅਫਗਾਨ ਅਧਿਕਾਰੀਆਂ ਨੇ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਉਥੇ ਦੀ ਏਜੰਸੀ ਨੂੰ ਸੌਂਪ ਦਿੱਤੇ ਹਨ। ਕਾਬੁਲ ਦੇ ਸੁਰੱਖਿਅਤ ਇਲਾਕਿਆਂ 'ਚ ਸਥਿਤ ਪਾਕਿਸਤਾਨੀ ਦੂਤਘਰ ਤਕ ਪਹੁੰਚ ਕੇ ਨਾਅਰੇਬਾਜੀ ਕਰਨ ਤੇ ਪਾਕਿਸਤਾਨ ਦਾ ਝੰਡਾ ਸਾੜਨ 'ਚ ਸਫਲ ਰਹੇ।
ਸੁਰੱਖਿਅਤ ਬਲਾਂ ਨੇ ਉਨ੍ਹਾਂ ਨੂੰ ਕੁਝ ਹੀ ਦੇਰ 'ਚ ਉਥੋਂ ਹਟਾ ਦਿੱਤਾ। ਇਸ ਦੌਰਾਨ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਵਾਇਸ ਬਰਮਕ ਤੇ ਰਾਸ਼ਟਰੀ ਖੁਫੀਆ ਏਜੰਸੀ ਐੱਨ.ਡੀ.ਐੱਸ. ਦੇ ਮੁਖੀ ਮਾਸੂਮ ਤਾਨੇਕਜਈ ਪਾਕਿਸਤਾਨ ਦਾ ਦੌਰਾ ਕਰਕੇ ਪਰਤ ਆਏ ਹਨ। ਇਨ੍ਹਾਂ ਲੋਕਾਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਸਬੂਤ ਸੌਂਪ ਕੇ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਅਫਗਾਨਿਸਤਾਨ ਦਾ ਦਾਅਵਾ ਹੈ ਕਿ ਸਾਜ਼ਿਸ਼ਕਰਤਾ ਪਾਕਿਸਤਾਨ 'ਚ ਹੀ ਰਹੇ ਹਨ। ਹਾਲ ਹੀ 'ਚ ਵਾਰਦਾਤਾਂ 'ਚ ਅੱਤਵਾਦੀਆਂ ਨੇ ਕਾਬੂਲ ਦੇ ਇੰਟਰ ਕਾਂਟਿਨੈਂਟਲ ਹੋਟਲ 'ਤੇ ਹਮਲਾ ਕਰਕੇ ਉਥੇ 30 ਲੋਕਾਂ ਨੂੰ ਮਾਰ ਦਿੱਤਾ ਸੀ, ਜਦਕਿ ਇਕ ਹੋਰ ਹਮਲੇ 'ਚ ਐਂਬੁਲੈਂਸ 'ਚ ਧਮਾਕਾ ਕਰ ਕੇ 100 ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤੀ ਗਈ ਸੀ।