ਐਡਮਿੰਟਨ ਗੈਸ ਸਟੇਸ਼ਨ ''ਚ ਟਰੱਕ ਮਾਰਨ ਵਾਲੇ ਨੂੰ ਛੇ ਸਾਲਾਂ ਦੀ ਸਜ਼ਾ

01/17/2017 4:59:41 PM

ਐਡਮਿੰਟਨ— ਬੀਤੇ ਸਾਲ ਨਵੰਬਰ ਵਿਚ ਐਡਮਿੰਟਨ ਦੇ ਗੈਸ ਸਟੇਸ਼ਨ ਵਿਚ ਟਰੱਕ ਮਾਰਨ ਵਾਲੇ ਵਿਅਕਤੀ ਨੂੰ ਛੇ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ 10 ਸਾਲਾਂ ਤੱਕ ਉਸ ਦੇ ਡਰਾਈਵਿੰਗ ਕਰਨ ''ਤੇ ਪਾਬੰਦੀ ਵੀ ਲਗਾਈ ਗਈ ਹੈ। ਸਟੀਵਨ ਕਲਟੀਅਰ ਨਾਮੀ ਇਸ ਵਿਅਕਤੀ ਨੇ ਅਦਾਲਤ ਵਿਚ ਮੰਨਿਆ ਕਿ ਉਸ ਦਾ ਗੈਸ ਸਟੇਸ਼ਨ ਦੇ ਵਰਕਰਾਂ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਘਟਨਾ ਪੈਟਰੋ ਕੈਨੇਡਾ ਸਟੇਸ਼ਨ ਦੀ ਹੈ। ਝਗੜੇ ਤੋਂ ਬਾਅਦ ਸਟੀਵਨ ਗੈਸ ਸਟੇਸ਼ਨ ਤੋਂ ਚਲਾ ਗਿਆ ਅਤੇ ਦੋ ਮਿੰਟਾਂ ਬਾਅਦ ਆਪਣੇ ਟਰੱਕ ਨੂੰ ਲੈ ਕੇ ਆਇਆ ਤੇ ਗੈਸ ਸਟੇਸ਼ਨ ਦੇ ਕੱਚ ਦੇ ਗੇਟ ਵਿਚ ਟੱਕਰ ਮਾਰੀ। ਇਸ ਹਾਦਸੇ ਵਿਚ ਗੈਸ ਸਟੇਸ਼ਨ ਦੇ ਚਾਰ ਵਰਕਰ ਵੀ ਜ਼ਖਮੀ ਹੋ ਗਏ। 
ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਵਾਹਨ ਗੈਸ ਸਟੇਸ਼ਨ ਵਿਚ ਇਸ ਤਰ੍ਹਾਂ ਵੱਜਿਆ ਜਿਵੇਂ ਉੱਥੇ ਕੋਈ ਬੰਬ ਫਟਿਆ ਹੁੰਦਾ। ਫੈਸਲਾ ਸੁਣਾਏ ਜਾਣ ਦੌਰਾਨ ਉਸ ਗੈਸ ਸਟੇਸ਼ਨ ਦੇ ਵਰਕਰ ਵੀ ਮੌਜੂਦ ਸਨ। ਹਾਦਸੇ ਵਿਚ ਜ਼ਖਮੀ ਹੋਏ ਵਰਕਰਾਂ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ''ਚੋਂ ਇਕ ਵਰਕਰ ਤਾਂ ਵ੍ਹੀਲ ਚੇਅਰ ''ਤੇ ਆ ਗਿਆ। ਇਕ ਹੋਰ ਮਹਿਲਾ ਵਰਕਰ ਨੂੰ ਤਾਂ ਆਪਣਾ ਘਰ ਬਦਲਣਾ ਪਿਆ ਕਿਉਂਕਿ ਇਸ ਹਾਦਸੇ ਤੋਂ ਬਾਅਦ ਉਹ ਪੌੜ੍ਹੀਆਂ ਨਹੀਂ ਚੜ੍ਹ ਕੇ ਸਕਦੀ ਸੀ।

Kulvinder Mahi

This news is News Editor Kulvinder Mahi