ਦੱਖਣੀ ਜਰਮਨੀ ਵਿਚ ਗੋਲੀਬਾਰੀ, 6 ਲੋਕਾਂ ਦੀ ਮੌਤ

01/24/2020 8:06:30 PM

ਫ੍ਰੈਂਕਫਰਟ (ਏ.ਐਫ.ਪੀ.)- ਦੱਖਣੀ ਜਰਮਨੀ ਦੇ ਸ਼ਹਿਰ ਰੋਟਏਮ ਸੀ ਵਿਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਡੀ.ਪੀ.ਏ. ਨਿਊਜ਼ ਏਜੰਸੀ ਅਤੇ ਬਿਲਡ ਅਖਬਾਰ ਦੋਹਾਂ ਨੇ ਹੀ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋਣ ਦੀ ਖਬਰ ਦਿੱਤੀ ਹੈ। ਹਾਲਾਂਕਿ ਪੁਲਸ ਬੁਲਾਰੇ ਨੇ ਸਿਰਫ ਇਹ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਵਿਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਸੰਭਵਤਾ ਇਕ ਤੋਂ ਜ਼ਿਾਦਾ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਿੱਜੀ ਕਾਰਨਾਂ ਨਾਲ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Sunny Mehra

This news is Content Editor Sunny Mehra