ਕੈਨੇਡਾ ''ਚ ਕੋਰੋਨਾਵਾਇਰਸ ਦੇ 6 ਹੋਰ ਨਵੇਂ ਮਾਮਲੇ ਆਏ ਸਾਹਮਣੇ, ਸਹਿਮੇ ਲੋਕ

03/09/2020 2:08:11 AM

ਵੈਨਕੂਵਰ - ਕੈਨੇਡਾ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ ਕੋਰੋਨਾਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 58 ਪਹੁੰਚ ਗਈ ਹੈ। ਸੂਬੇ ਦੇ ਮੁਖ ਸਿਹਤ ਅਧਿਕਾਰੀ ਬੋਨੀ ਹੈਨਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਦੱਸ ਦਈਏ ਕਿ 58 ਮਾਮਲਿਆਂ ਵਿਚੋਂ 28 ਮਾਮਲੇ ਓਨਟਾਰੀਓ ਤੋਂ, 27 ਬਿ੍ਰਟਿਸ਼ ਕੋਲੰਬੀਆ ਤੋਂ, 2 ਕਿਊਬਕ ਅਤੇ 1 ਮਾਮਲਾ ਐਲਬਰਟਾ ਤੋਂ ਹੈ। ਬਿ੍ਰਟਿਸ਼ ਕੋਲੰਬੀਆ ਵਿਚ ਪਾਏ ਗਏ 6 ਨਵੇਂ ਮਾਮਲਿਆਂ ਵਿਚੋਂ 2 ਲੋਕ ਉੱਤਰੀ ਵੈਨਕੂਵਰ ਦੇ ਰਹਿਣ ਵਾਲੇ ਹਨ। ਬਾਕੀ 2 ਲੋਕ ਗ੍ਰੈਂਡ ਪਿ੍ਰੰਸ ਕਰੂਜ਼ ਦੇ ਯਾਤਰੀ ਸਨ ਅਤੇ ਹਾਲ ਹੀ ਵਿਚ ਆਪਣੇ ਦੇਸ਼ ਵਾਪਸ ਆਏ ਸਨ। ਸਿਹਤ ਅਧਿਕਾਰੀ ਨੇ ਸਾਰੇ ਬਿ੍ਰਟਿਸ਼ ਕੋਲੰਬੀਆ ਨਿਵਾਸੀਆਂ ਤੋਂ ਕਰੂਜ਼ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਉਥੇ ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਵਿਚ ਵੀ ਕੋਰੋਨਾਵਾਇਰਸ ਨੇ ਆਪਣਾ ਕਹਿਰ ਠਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਨਿਊਯਾਰਕ ਰਾਜ ਦੇ ਗਵਰਨਰ ਐਂਡ੍ਰੀਓ ਕਿਊਮੋ ਨੇ ਜਾਨਲੇਵਾ ਕੋਰੋਨਾਵਾਇਰਸ ਤੋਂ ਪੀਡ਼ਤ ਲੋਕਾਂ ਦੀ ਗਿਣਤੀ ਵਧ ਕੇ 89 ਹੋਣ ਜਾਣ ਤੋਂ ਬਾਅਦ ਸਿਹਤ ਐਮਰਜੰਸੀ ਐਲਾਨ ਕੀਤੀ ਹੈ।

ਦੱਸ ਦਈਏ ਕਿ ਪੂਰੇ ਅਮਰੀਕਾ ਵਿਚ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਿਕ 380 ਲੋਕ ਇਸ ਤੋਂ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਕਿਊਮੋ ਨੇ ਆਖਿਆ ਕਿ ਐਮਰਜੰਸੀ ਲਾਗੂ ਹੋਣ ਤੋਂ ਬਾਅਦ ਰਾਜ ਸਰਕਾਰ ਨੂੰ ਕੋਰੋਨਾਵਾਇਰਸ ਦੀ ਚੁਣੌਤੀ ਨਾਲ ਤੇਜ਼ੀ ਨਾਲ ਨਜਿੱਠਣ ਵਿਚ ਮਦਦਗਾਰ ਹੋਵੇਗਾ। ਇਸ ਕਾਰਨ ਮੈਡੀਕਲ ਕਰਮੀਆਂ ਦੀ ਨਿਯੁਕਤੀ ਅਤੇ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਸਹਾਇਕ ਉਪਕਰਣਾਂ ਦੀ ਖਰੀਦ ਵੀ ਸੰਭਵ ਹੋ ਪਾਵੇਗਾ।

Khushdeep Jassi

This news is Content Editor Khushdeep Jassi