ਅਫਗਾਨਿਸਤਾਨ ਵਿਚ ਜ਼ਮੀਨ ਖਿਸਕਣ ਕਾਰਨ 6 ਹਲਾਕ

12/12/2019 5:53:00 PM

ਕਾਬੁਲ- ਪੂਰਬ-ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕੰਟਰੋਲ ਵਾਲੇ ਇਕ ਜ਼ਿਲੇ ਵਿਚ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਸੋਨੇ ਦੀ ਖੁਦਾਈ ਕਰਨ ਵਾਲੇ ਗਰੀਬ ਮਜ਼ਦੂਰ ਸਨ। ਸੂਬਾਈ ਕੌਂਸਲ ਦੇ ਮੈਂਬਰ ਅਬਦੁੱਲਾ ਨਾਜ਼ੀ ਨਜ਼ਰੀ ਨੇ ਕਿਹਾ ਕਿ ਜ਼ਮੀਨ ਖਿਸਕਣ ਦੀ ਘਟਨਾ ਬੁੱਧਵਾਰ ਨੂੰ ਬਦਖਸ਼ਾਂ ਸੂਬੇ ਦੇ ਰਘਿਸਤਾਨ ਜ਼ਿਲੇ ਵਿਚ ਹੋਇਆ।

ਹਿੰਦੂ ਕੁਸ਼ ਤੇ ਪਾਮੀਰ ਪਰਬਦ ਲੜੀ ਦੇ ਵਿਚਾਲੇ ਵਸਿਆ ਹੋਇਆ ਤੇ ਸਰਹੱਦ 'ਤੇ ਸਥਿਤ ਇਹ ਸੂਬਾ ਦੇਸ਼ ਦੇ ਸਭ ਤੋਂ ਦੂਰ ਦੁਰਾਡੇ ਇਲਾਕਿਆਂ ਵਿਚੋਂ ਇਕ ਹੈ। ਸਾਰੇ 6 ਮਾਰੇ ਗਏ ਲੋਕ ਸੋਨੇ ਦੀ ਖੁਦਾਈ ਕਰਨ ਵਾਲੇ ਦਰਜਨਾਂ ਮਜ਼ਦੂਰਾਂ ਵਿਚ ਸ਼ਾਮਲ ਸਨ। ਸੋਨੇ ਦੀ ਖੁਦਾਈ ਕਰਨਾ ਇਹਨਾਂ ਪੇਂਡੂਆਂ ਦੇ ਲਈ ਅਹਿਮ ਗੱਲ ਹੈ। ਸੋਨੇ ਨਾਲ ਭਰਪੂਰ ਇਹ ਇਲਾਕਾ ਸਾਲ 2015 ਤੋਂ ਹੀ ਤਾਲਿਬਾਨ ਦੇ ਕੰਟਰੋਲ ਵਿਚ ਹੈ।
 

Baljit Singh

This news is Content Editor Baljit Singh