ਦੱਖਣੀ ਕੋਰੀਆ ''ਚ ਤੂਫਾਨ ਦਾ ਕਹਿਰ, 6 ਹਲਾਕ

10/03/2019 3:01:27 PM

ਸਿਓਲ— ਦੱਖਣੀ ਕੋਰੀਆ 'ਚ ਭਿਆਨਕ ਤੂਫਾਨ ਮਿਤਾਗ ਕਾਰਨ ਹੋਈ ਭਾਰੀ ਵਰਖਾ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਲੋਕ ਅਜੇ ਲਾਪਤਾ ਹਨ। ਸਥਾਨਕ ਮੀਡੀਆ ਨੇ ਦੱਖਣੀ ਕੋਰੀਆ ਦੇ ਐਮਰਜੰਸੀ ਸੇਵਾ ਵਿਭਾਗ ਦੇ ਹਵਾਲੇ ਨਾਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੱਤਰਕਾਰ ਏਜੰਸੀ ਯੋਨਹਾਪ ਨੇ ਰਾਸ਼ਟਰੀ ਐਮਰਜੰਸੀ ਪ੍ਰਬੰਧਨ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਭਾਰੀ ਵਰਖਾ ਦੇ ਕਾਰਨ ਲੈਂਡਸਲਾਈਡ ਹੋਇਆ, ਜਿਸ ਕਾਰਨ ਇਮਰਾਤਾਂ ਤੇ ਮਕਾਨ ਧੱਸ ਗਏ। ਮਾਰੇ ਗਏ ਲੋਕਾਂ 'ਚ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਸਨ। ਦੱਖਣੀ ਸ਼ਹਿਰ ਪੁਸਾਨ 'ਚ ਅਧਿਕਾਰੀਆਂ ਵਲੋਂ ਮਲਬੇ ਨੂੰ ਹਟਾਉਣ ਤੋਂ ਇਲਾਵਾ ਖੋਜੀ ਮੁਹਿੰਮ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮਲਬੇ 'ਚ ਚਾਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਤੂਫਾਨ ਦੇ ਕਾਰਨ ਦੱਖਣੀ ਕੋਰੀਆ ਦੇ ਪੂਰਬੀ ਹਿੱਸੇ 'ਚ ਹੁਣ ਤੱਕ 500 ਮਿਲੀਮੀਟਰ ਤੋਂ ਜ਼ਿਆਦਾ ਵਰਖਾ ਹੋ ਚੁੱਕੀ ਹੈ।

ਗਾਂਗਨਿਉਂਗ ਸ਼ਹਿਰ 'ਚ ਭਾਰੀ ਵਰਖਾ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਹੋਈ ਹੈ। ਇਸੇ ਸ਼ਹਿਰ 'ਚ ਸਾਲ 2018 'ਚ ਵਿੰਟਰ ਓਲੰਪਿਕ ਖੇਡਾਂ ਦੀ ਆਯੋਜਨ ਕੀਤਾ ਗਿਆ ਸੀ। ਤੂਫਾਨ ਕਾਰਨ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਲੈਂਡਸਲਾਈਡ ਦੇ ਕਾਰਨ ਸੈਲਾਨੀਆਂ ਦੀ ਇਕ ਟ੍ਰੇਨ ਪਟੜੀ ਤੋਂ ਉਤਰ ਗਈ। ਦੱਖਣੀ ਹਿੱਸੇ 'ਚ 100 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਇਕ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਦੀ ਫਸਲ ਬਰਬਾਦ ਹੋ ਗਈ ਹੈ।

Baljit Singh

This news is Content Editor Baljit Singh