ਮੈਕਸੀਕੋ ''ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਸਣੇ 6 ਦੀ ਮੌਤ

06/24/2020 10:08:05 AM

ਮੈਕਸੀਕੋ ਸਿਟੀ- ਮੈਕਸੀਕੋ ਦੇ ਚਿਹੁਆਹੁਆ ਵਿਚ ਹਲਕੇ ਜਹਾਜ਼ ਦੇ ਦੁਰਘਟਨਾ ਦੇ ਸ਼ਿਕਾਰ ਹੋਣ ਕਾਰਨ ਪਾਇਲਟ ਅਤੇ 5 ਯਾਤਰੀਆਂ ਦੀ ਮੌਤ ਹੋ ਗਈ। 
ਸੂਬੇ ਦੇ ਸਰਕਾਰੀ ਵਕੀਲ ਦਫਤਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਬਾਲੇਜਾ ਨਗਰਪਾਲਿਕਾ ਵਿਚ ਪਾਇਲਟ ਅਤੇ 5 ਯਾਤਰੀਆਂ ਦੀਆਂ ਲਾਸ਼ਾਂ ਨਾਲ ਇਕ ਦੁਰਘਟਨਾਗ੍ਰਸਤ ਜਹਾਜ਼ ਮਿਲਿਆ।

ਬਿਆਨ ਮੁਤਾਬਕ ਇਸ ਜਹਾਜ਼ ਨੇ ਇਕ ਦਿਨ ਪਹਿਲਾਂ ਕੇਮਾਰਗੋ ਨਗਰਪਾਲਿਕਾ ਤੋਂ ਸਿਨਾਲੋਆ ਸੂਬੇ ਦੇ ਗੁਆਸਾਵੇ ਲਈ ਉਡਾਣ ਭਰੀ ਸੀ ਪਰ ਇਹ ਆਪਣੀ ਮੰਜ਼ਲ 'ਤੇ ਨਾ ਪੁੱਜ ਸਕਿਆ ਅਤੇ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਮੰਗਲਵਾਰ ਸਵੇਰੇ ਇਕ ਹਵਾਈ ਖੋਜ ਮੁਹਿੰਮ ਵਿਚ ਚਿਹੁਆਹੁਆ ਅਤੇ ਸਿਨਾਲੋਆ ਸੂਬਿਆਂ ਦੀ ਸਰਹੱਦ ਕੋਲ ਇਸ ਦਾ ਮਲਬਾ ਮਿਲਿਆ।
 

Lalita Mam

This news is Content Editor Lalita Mam