ਦਿਨ 'ਚ 9 ਘੰਟੇ ਤੋਂ ਵੱਧ ਬੈਠੇ ਰਹਿਣ ਨਾਲ ਜਲਦੀ ਹੋ ਸਕਦੀ ਹੈ ਮੌਤ

08/23/2019 1:30:44 AM

ਲੰਡਨ - ਲੰਡਨ 'ਚ ਹੋਈ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਘੰਟੇ ਤੋਂ ਵੱਧ ਸਮੇਂ ਤਕ ਲਗਾਤਾਰ ਬੈਠੇ ਰਹਿਣ ਨਾਲ ਮੌਤ ਦਾ ਰਿਸਕ ਵਧ ਸਕਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ (ਬੀ. ਐੱਮ. ਜੇ.) 'ਚ ਇਹ ਖੋਜ ਛਪੀ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ 'ਚ 18 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਹਰ ਹਫਤੇ ਘਟੋਂ-ਘੱਟ 150 ਮਿੰਟਾਂ ਤਕ ਮੱਧਮ ਜਾਂ 74 ਮਿੰਟਾਂ ਤਕ ਸਖਤ ਸਰੀਰਕ ਮਿਹਨਤ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਵੇਂ ਇਹ ਨਹੀਂ ਦੱਸਿਆ ਗਿਆ ਕਿ ਸਰੀਰਕ ਸਰਗਰਮੀਆਂ ਕਿਸ ਉਮਰ 'ਚ ਕਿੰਨੀਆਂ ਜ਼ਰੂਰੀ ਹਨ।

ਖੋਜੀਆਂ ਨੇ ਸਰੀਰਕ ਸਰਗਰਮੀਆਂ ਤੇ ਮੌਤ ਨਾਲ ਗਤੀਹੀਣ ਸਮੇਂ ਦੇ ਸਬੰਧਾਂ ਦਾ ਮੁਲਾਂਕਣ ਕਰਦੇ ਹੋਏ ਖੋਜਾਂ ਦਾ ਵਿਸ਼ਲੇਸ਼ਣ ਕੀਤਾ। ਸਰੀਰਕ ਸਰਗਰਮੀਆਂ ਦੇ ਪੱਧਰ ਦੀਆਂ ਉਦਾਹਰਣਾਂ 'ਚ ਹੌਲੀ-ਹੌਲੀ ਤੁਰਨਾ ਜਾਂ ਖਾਣਾ ਪਕਾਉਣਾ ਜਾਂ ਬਰਤਣ ਧੋਣੇ ਜਿਹੇ ਹਲਕੇ ਕੰਮ ਘੱਟ ਤੀਬਰਤਾ ਵਾਲੀਆਂ ਸਰਗਰਮੀਆਂ 'ਚ ਆਉਂਦੇ ਹਨ। ਮੱਧ ਤੀਬਰਤਾ ਵਾਲੀ ਸਰਗਰਮੀ 'ਚ ਅਜਿਹੀ ਕੋਈ ਵੀ ਕਿਰਿਆ ਸ਼ਾਮਲ ਨਹੀਂ ਹੈ, ਜਿਸ ਨਾਲ ਤੁਹਾਡੇ ਸਾਹਾਂ ਦੀ ਗਤੀ ਤੇਜ਼ ਹੋ ਜਾਂਦੀ ਹੈ, ਜਿਵੇਂ ਤੇਜ਼ ਤੁਰਨਾ ਆਦਿ। ਖੋਜ 'ਚ ਕਿਹਾ ਗਿਆ ਹੈ ਕਿ ਗਤੀਹੀਣ ਹੋਣਾ, ਉਦਾਹਰਣ ਲਈ ਦਿਨ ਭਰ 'ਚ ਨੀਂਦ ਦੇ ਸਮੇਂ ਨੂੰ ਛੱਡ ਕੇ 9 ਘੰਟੇ ਜਾਂ ਉਸ ਤੋਂ ਵੱਧ ਸਮੇਂ ਤਕ ਬੈਠੇ ਰਹਿਣਾ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ। ਖੋਜ 'ਚ ਉਨ੍ਹਾਂ ਦੇਖਿਆ ਕਿ ਕਿਸੇ ਵੀ ਪੱਧਰ ਦੀ ਸਰੀਰਕ ਸਰਗਰਮੀ ਭਾਵੇਂ ਉਹ ਕਿਸੇ ਵੀ ਤੀਬਰਤਾ ਦੀ ਹੋਵੇ, ਮੌਤ ਦੇ ਰਿਸਕ ਨੂੰ ਕਾਫੀ ਘੱਟ ਕਰਦੀ ਹੈ।

Khushdeep Jassi

This news is Content Editor Khushdeep Jassi