ਲਾਈਵ ਪਰਫਾਰਮੈਂਸ ਦੌਰਾਨ ਗਾਇਕ ਦੀ ਹੋਈ ਮੌਤ, ਗਾਉਂਦੇ-ਗਾਉਂਦੇ ਸਟੇਜ 'ਤੇ ਡਿੱਗਾ (ਵੀਡੀਓ)

12/15/2023 4:10:19 PM

ਐਂਟਰਟੇਨਮੈਂਟ ਡੈਸਕ  : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬ੍ਰਾਜ਼ੀਲ ਦੇ ਕ੍ਰਿਸ਼ਚੀਅਨ ਗਾਇਕ ਪੇਡਰੋ ਹੈਨਰੀਕ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 13 ਦਸੰਬਰ ਨੂੰ ਸਟੇਜ 'ਤੇ ਲਾਈਵ ਪਰਫਾਰਮੈਂਸ ਦਿੰਦੇ ਹੋਏ ਪੇਡਰੋ ਦੀ ਮੌਤ ਹੋ ਗਈ। ਉਸ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਸਦਮੇ 'ਚ ਹਨ। ਹੈਨਰੀਕ ਤੋਂ ਬਾਅਦ ਉਸ ਦੀ ਪਤਨੀ, ਸੁਈਲਾਨ ਬੈਰੇਟੋ ਅਤੇ ਉਸ ਦੀ ਧੀ ਹੈ। ਉਨ੍ਹਾਂ ਦੀ ਬੇਟੀ ਦਾ ਜਨਮ 19 ਅਕਤੂਬਰ ਨੂੰ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲਾਈਵ ਸ਼ੋਅ ਦੌਰਾਨ ਗਾਇਕ ਦੀ ਅਚਾਨਕ ਸਟੇਜ 'ਤੇ ਡਿੱਗ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਉਦੋ ਪੇਡਰੋ ਹੈਨਰੀਕ ਇਕ ਕ੍ਰਿਸ਼ਚੀਅਨ ਪ੍ਰੋਗਰਾਮ 'ਚ ਆਪਣਾ ਹਿੱਟ ਗੀਤ 'ਵਾ ਸੇਰ ਤਾਓ ਲਿੰਡੋ' ਗਾ ਰਿਹਾ ਸੀ। ਇਸ ਨੂੰ ਉੱਤਰ-ਪੂਰਬੀ ਬ੍ਰਾਜ਼ੀਲ ਦੇ ਸ਼ਹਿਰ ਫੇਰਾ ਡੀ ਸੈਂਟਾਨਾ ਦੇ ਇਕ ਕੰਸਰਟ ਹਾਲ ਤੋਂ ਆਨਲਾਈਨ ਟੈਲੀਕਾਸਟ ਕੀਤਾ ਗਿਆ ਸੀ। 

ਟੋਡਾ ਮਿਊਜ਼ਿਕ ਨੇ ਇੱਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, "ਇਹ ਜ਼ਿੰਦਗੀ 'ਚ ਬਹੁਤ ਮੁਸ਼ਕਿਲ ਹਾਲਾਤ ਹਨ, ਜਿਨ੍ਹਾਂ ਲਈ ਸਾਡੇ ਕੋਲ ਕਹਿਣ ਲਈ ਕੁੱਝ ਨਹੀਂ ਹੈ। ਸਾਨੂੰ ਸਿਰਫ਼ ਇਹ ਸਮਝਣ ਦੀ ਲੋੜ ਹੈ ਕਿ ਰੱਬ ਦੀ ਇੱਛਾ ਪ੍ਰਬਲ ਹੁੰਦੀ ਹੈ।" ਉਥੇ ਹੀ ਰਿਕਾਰਡ ਲੇਬਲ ਟੋਡਾ ਮਿਊਜ਼ਿਕ ਨੇ ਪੁਰਤਗਾਲੀ 'ਚ ਇੰਸਟਾਗ੍ਰਾਮ 'ਤੇ ਇੱਕ ਬਿਆਨ ਜਾਰੀ ਕੀਤਾ, ਜਿਸ 'ਚ ਲਿਖਿਆ ਹੋਇਆ ਹੈ, "ਪੇਡਰੋ ਇੱਕ ਖੁਸ਼ਹਾਲ ਨੌਜਵਾਨ ਸੀ, ਹਰ ਇੱਕ ਦਾ ਦੋਸਤ ਸੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita