ਸਿੰਗਾਪੁਰ : ਹਵਾਈ ਅੱਡੇ 'ਤੇ ਬਣਾਇਆ ਗਿਆ 'ਇਨਡੋਰ ਝਰਨਾ', ਤਸਵੀਰਾਂ

03/14/2019 4:58:44 PM

ਸਿੰਗਾਪੁਰ (ਬਿਊਰੋ)— ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਵਿਚ ਦੁਨੀਆ ਦਾ ਸਭ ਤੋਂ ਉੱਚਾ 'ਇਨਡੋਰ ਝਰਨਾ' ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਵਾਈ ਅੱਡੇ ਦਾ ਪੁਨਰ ਨਿਰਮਾਣ ਵੀ ਕੀਤਾ ਗਿਆ ਹੈ। ਅਧਿਕਾਰਕ ਰੂਪ ਵਿਚ 17 ਅਪ੍ਰੈਲ ਤੋਂ ਚਾਂਗੀ ਹਵਾਈ ਅੱਡੇ ਨੂੰ ਜਨਤਾ ਲਈ ਖੋਲ੍ਹਿਆ ਜਾਵੇਗਾ। ਇਸ ਝਰਨੇ ਦੀ ਉਚਾਈ 130 ਫੁੱਟ ਹੈ। ਹਵਾਈ ਅੱਡੇ ਦੀ ਮੁਰੰਮਤ ਵਿਚ 1.25 ਬਿਲੀਅਨ ਡਾਲਰ (ਕਰੀਬ 8 ਹਜ਼ਾਰ ਕਰੋੜ ਰੁਪਏ) ਖਰਚ ਹੋਏ ਹਨ।

ਚਾਂਗੀ ਹਵਾਈ ਅੱਡਾ ਇਕ ਲੱਖ 30 ਹਜ਼ਾਰ ਵਰਗਮੀਟਰ ਦੇ ਇਲਾਕੇ ਵਿਚ ਫੈਲਿਆ ਹੈ। ਹਵਾਈ ਅੱਡੇ ਵਿਚ 10 ਮੰਜ਼ਿਲਾ ਵੀ ਹਨ। ਇਨ੍ਹਾਂ ਵਿਚੋਂ 5 ਮੰਜ਼ਿਲਾ ਜ਼ਮੀਨ ਦੇ ਉੱਪਰ ਹਨ ਜਦਕਿ 5 ਜ਼ਮੀਨ ਦੇ ਹੇਠਾਂ। ਇਸ ਵਿਚ 280 ਰਿਟੇਲ ਸ਼ੌਪਸ ਵੀ ਬਣਾਈਆਂ ਗਈਆਂ ਹਨ। ਯਾਤਰੀਆਂ ਦੇ ਜਲਦੀ ਚੈੱਕ-ਇਨ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।

ਇੱਥੇ 50 ਮੀਟਰ ਦਾ ਕੈਨੋਪੀ ਬ੍ਰਿਜ ਵੀ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਲ ਦੇ ਮੱਧ ਤੱਕ ਪੂਰਾ ਹੋ ਜਾਵੇਗਾ। ਹਵਾਈ ਅੱਡੇ 'ਤੇ ਚਾਰ ਮੰਜ਼ਿਲਾ ਬਾਗ ਵੀ ਬਣਾਇਆ ਗਿਆ ਹੈ। ਦੁਨੀਆ ਦੇ ਮਹਾਨ ਆਰਕੀਟੇਕਟਾਂ ਵਿਚ ਸ਼ਾਮਲ ਮੋਸ਼ੇ ਸਫਦੀ ਇਸ ਨੂੰ 'ਮੈਜ਼ੀਕਲ ਗਾਰਡਨ' ਕਰਾਰ ਦਿੰਦੇ ਹਨ। ਮੋਸ਼ੇ ਨੇ ਹੀ ਇਸ ਨੂੰ ਡਿਜ਼ਾਈਨ ਕੀਤਾ ਹੈ। 

ਮੋਸ਼ੇ ਕਹਿੰਦੇ ਹਨ,''ਮੈਂ ਇਕ ਨਵੇਂ ਤਰ੍ਹਾਂ ਦਾ ਸ਼ਹਿਰੀ ਸਥਾਨ ਬਣਾਉਣਾ ਚਾਹੁੰਦਾ ਸੀ। ਇਕ ਅਜਿਹੀ ਇਮਾਰਤ ਜਿਸ ਵਿਚ ਸਿਰਫ ਦੁਕਾਨਾਂ ਹੀ ਨਹੀਂ ਸਗੋਂ ਰੁੱਖ-ਪੌਦੇ ਵੀ ਹੋਣ। ਲੋਕ ਕਿਤੇ ਵੀ ਜਾਣਾ ਚਾਹੁਣ ਉਨ੍ਹਾਂ ਨੂੰ ਦੇਰ ਨਾ ਲੱਗੇ। ਇੱਥੇ ਸਾਡੀ ਜਿੱਤ ਇਸ ਕਾਰਨ ਹੋਈ ਕਿਉਂਕਿ ਇਹ ਇਕ ਸ਼ਾਨਦਾਰ ਰਚਨਾ ਹੈ।'' ਇੱਥੇ ਲੋਕਾਂ ਨੂੰ ਮਾਲ ਦੀ ਸਹੂਲਤ ਮਿਲੇਗੀ ਨਾਲ ਹੀ ਪਾਰਕ ਇਕ ਨਵਾਂ ਅਤੇ ਸੁੱਖਦਾਈ ਅਨੁਭਵ ਪ੍ਰਦਾਨ ਕਰੇਗਾ। 

ਹਵਾਈ ਅੱਡੇ ਦੇ ਅੰਕੜਿਆਂ ਮੁਤਾਬਕ ਚਾਂਗੀ ਦੁਨੀਆ ਦਾ 7ਵਾਂ ਸਭ ਤੋਂ ਬਿੱਜੀ ਹਵਾਈ ਅੱਡਾ ਹੈ।

ਸਾਲ 2018 ਵਿਚ ਇੱਥੋਂ ਦੇ ਚਾਰ ਟਰਮੀਨਲਾਂ ਵਿਚੋਂ 6 ਕਰੋੜ 56 ਲੱਖ ਯਾਤਰੀ ਲੰਘੇ ਸਨ।

Vandana

This news is Content Editor Vandana