ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

04/27/2022 5:18:13 PM

ਸਿੰਗਾਪੁਰ (ਏਜੰਸੀ)- ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਬੁੱਧਵਾਰ ਨੂੰ ਸਿੰਗਾਪੁਰ ਵਿੱਚ ਫਾਂਸੀ ਦੇ ਦਿੱਤੀ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦਿੱਤੀ। ਕਿਹਾ ਜਾਂਦਾ ਹੈ ਕਿ ਧਰਮਲਿੰਗਮ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ। ਸਜ਼ਾ ਨੂੰ ਲੈ ਕੇ ਧਰਮਲਿੰਗਮ ਦੀ ਮਾਂ ਦੀ ਇਕ ਅਪੀਲ ਮੰਗਲਵਾਰ ਨੂੰ 'ਕੋਰਟ ਆਫ ਅਪੀਲ' ਨੇ ਖਾਰਜ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੱਤਰ ਨਾਲ ਭੇਜਿਆ ਗਿਆ ਕਾਰਤੂਸ

'ਬਰਨਾਮਾ ਨਿਊਜ਼ ਏਜੰਸੀ' ਨੇ ਧਰਮਲਿੰਗਮ ਦੇ ਭਰਾ ਨਵੀਨ ਕੁਮਾਰ ਦੇ ਹਵਾਲੇ ਨਾਲ ਦੱਸਿਆ ਕਿ ਧਰਮਲਿੰਗਮ (34) ਨੂੰ ਬੁੱਧਵਾਰ ਸਵੇਰੇ ਫਾਂਸੀ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਇਪੋਹ ਲਿਜਾਇਆ ਜਾਵੇਗਾ। ਧਰਮਲਿੰਗਮ ਨੂੰ 2010 ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਤੋਂ ਬਚਣ ਲਈ ਸਾਰੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰ ਲਿਆ ਸੀ। ਉਸ ਨੂੰ ਪਿਛਲੇ ਸਾਲ 10 ਨਵੰਬਰ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਸ ਨੇ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਇਸ ਮਾਮਲੇ 'ਚ ਦੋਸ਼ੀ ਕਰਾਰ, ਰੋਜ਼ਾਨਾ ਦੇਣਾ ਹੋਵੇਗਾ 7 ਲੱਖ ਰੁਪਏ ਦਾ ਜੁਰਮਾਨਾ

ਧਰਮਲਿੰਗਮ ਨੂੰ 2009 ਵਿੱਚ 42.72 ਗ੍ਰਾਮ ਹੈਰੋਇਨ ਆਯਾਤ ਕਰਨ ਦੇ ਮਾਮਲੇ ਵਿਚ ਨਵੰਬਰ 2010 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਸਿੰਗਾਪੁਰ ਵਿੱਚ ਦਾਖ਼ਲ ਹੁੰਦੇ ਸਮੇਂ 'ਵੁੱਡਲੈਂਡਜ਼ ਚੈੱਕਪੁਆਇੰਟ' (ਪ੍ਰਾਇਦੀਪ ਮਲੇਸ਼ੀਆ ਨਾਲ ਇੱਕ ਕਾਜ਼ਵੇਅ ਲਿੰਕ) 'ਤੇ ਫੜਿਆ ਗਿਆ ਸੀ। ਉਸ ਦੇ ਪੱਟ ਨਾਲ ਨਸ਼ੀਲੇ ਪਦਾਰਥਾਂ ਦੇ ਬੰਡਲ ਬੰਨ੍ਹੇ ਹੋਏ ਸਨ। ਉੱਤਰੀ ਮਲੇਸ਼ੀਆ ਤੋਂ ਸਿੰਗਾਪੁਰ ਆਈ ਧਰਮਾਲਿੰਗਮ ਦੀ ਮਾਂ ਨੇ ਆਪਣੇ ਬੇਟੇ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ 'ਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਪਰ ਅਪੀਲ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੇ ਕਸ਼ਮੀਰ ਦੌਰੇ ’ਤੇ ਪਾਕਿਸਤਾਨ ਨੇ ਪ੍ਰਗਟਾਇਆ ਇਤਰਾਜ਼, ਕੀਤਾ ਇਹ ਦਾਅਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry