ਲਾਕਡਾਊੁਨ ਦੌਰਾਨ ਤੈਰਾਕੀ ਲਈ ਸ਼ਖਸ ਨੇ 5 ਲੱਖ ਰੁਪਏ ਮਹੀਨਾ ਕਿਰਾਏ ''ਤੇ ਲਿਆ ਸਵੀਮਿੰਗ ਪੂਲ

04/29/2020 6:01:37 PM

ਸਿੰਗਾਪੁਰ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਵੱਡੀ ਚੀਜ਼ ਹੈ। ਇਸ ਦੀ ਤਾਜ਼ਾ ਉਦਾਰਹਣ ਲਾਕਡਾਊਨ ਵਿਚ ਸ਼ਖਸ ਨੂੰ ਚੜ੍ਹਿਆ ਤੈਰਾਕੀ ਦਾ ਸ਼ੌਂਕ ਹੈ, ਜਿਸ ਲਈ ਉਸ ਨੇ ਗੁਆਂਢੀ ਦੇ ਨਿੱਜੀ ਸਵੀਮਿੰਗ ਪੂਲ ਨੂੰ 10,000 ਸਿੰਗਾਪੁਰੀ ਡਾਲਰ ਮਤਲਬ 7000 ਡਾਲਰ (5,36,435 ਰੁਪਏ) ਪ੍ਰਤੀ ਮਹੀਨਾ ਵਿਚ ਖੁਦ ਲਈ ਕਿਰਾਏ 'ਤੇ ਲੈ ਲਿਆ।

ਬ੍ਰਿਟਿਸ਼ ਪ੍ਰਵਾਸੀ ਸ਼ਖਸ ਸ਼ੁਰੂ ਵਿਚ ਸਿੰਗਾਪੁਰ ਦੇ ਦੱਖਣੀ ਤੱਟ ਤੋਂ ਦੂਰ ਇਕ ਟਾਪੂ 'ਤੇ ਵਸੇ 30 ਮਿਲੀਅਨ ਡਾਲਰ ਦੇ ਇਸ ਪੂਰੇ ਬੰਗਲੇ ਨੂੰ ਹੀ ਕਿਰਾਏ 'ਤੇ ਲੈਣਾਚਾਹੁੰਦਾ ਸੀ ਪਰ ਇਸ ਦਾ ਪੂਰਾ ਕਿਰਾਇਆ ਕਾਫੀ ਜ਼ਿਆਦਾ ਸੀ ਜੋ ਇਕ ਮਹੀਨੇ ਦੇ ਲਈ 30,0000 ਡਾਲਰ ਪੈਂਦਾ। ਸਿੰਗਾਪੁਰ ਰੀਅਲਟਰਸ ਇੰਕ ਦੇ ਇਕ ਰੀਅਲ ਅਸਟੇਟ ਏਜੰਟ, ਲੇਸਟਰ ਚੇਨ ਨੇ ਦੱਸਿਆ ਕਿ ਇਸ ਨੂੰ ਦੇਖਦੇ ਹੋਏ ਉਸ ਬ੍ਰਿਟਿਸ਼ ਸ਼ਖਸ ਨੇ ਪਾਇਆ ਕਿ ਉਸ ਕੋਲ ਭੁਗਤਾਨ ਕਰਨ ਲਈ ਇੰਨੀ ਰਾਸ਼ੀ ਨਹੀਂ ਸੀ। ਉਦੋਂ ਏਜੰਟ ਚੇਨ ਨੇ ਸ਼ਖਸ ਨੂੰ ਪੁੱਛਿਆ ਕਿ ਉਹ ਪੂਰਾ ਬੰਗਲਾ ਕਿਰਾਏ 'ਤੇ ਕਿਉਂ ਲੈਣਾ ਚਾਹੁੰਦਾਹੈ। ਤਾਂ ਸ਼ਖਸ ਨੇ ਜਵਾਬ ਦਿੱਤਾ ਕਿ ਉਹ ਸਿਰਫ ਸਵੀਮਿੰਗ ਪੂਲ ਦੀ ਵਰਤੋਂ ਕਰਨੀ ਚਾਹੁੰਦਾ ਸੀ ਕਿਉਂਕਿ ਲਾਕਡਾਊਨ ਕਾਰਨ ਉਸ ਦਾ ਕੰਮ ਬੰਦ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਰਵੱਈਏ 'ਚ ਤਬਦੀਲੀ, ਵ੍ਹਾਈਟ ਹਾਊਸ ਨੇ ਟਵਿੱਟਰ 'ਤੇ ਮੋਦੀ ਨੂੰ ਕੀਤਾ ਅਨਫਾਲੋ

ਚੇਨ ਨੇ ਆਪਣੇ ਗਾਹਕ ਦੀ ਨਿੱਜੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।ਕਿਉਂਕਿ ਚੇਨ ਦਾ ਕਲਾਈਂਟ ਸਿਰਫ ਬਾਲੀ-ਥੀਮ ਵਾਲੇ ਘਰ ਵਿਚ ਪੂਲ ਦੀ ਵਰਤੋਂ ਕਰਨਾ ਚਾਹੁੰਦਾ ਸੀ, ਇਸ ਲਈ ਉਹਨਾਂ ਨੇ ਬੰਗਲੇ ਦੇ ਮਾਲਕ ਨੂੰ ਇਕ ਪ੍ਰਸਤਾਵ ਦਿੱਤਾ।ਉਹਨਾਂ ਨੇ ਬੰਗਲੇ ਦਾ ਮਾਲਕ ਨਾਲ ਗੱਲ ਕੀਤੀ ਅਤੇ ਸਿਰਫ 3 ਮਹੀਨੇ ਦੇ ਲਈ ਹੀ ਲੀਜ਼ 'ਤੇ ਸਵੀਮਿੰਗ ਪੂਲ ਦਿੱਤੇ ਜਾਣ 'ਤੇ ਗੱਲ ਬਣ ਗਈ। ਦੋਹਾਂ ਪੱਖਾਂ ਨੇ ਐਤਵਾਰ ਨੂੰ ਇਕ ਸਮਝੌਤੇ 'ਤੇ ਦਸਤਖਤ ਕੀਤੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੰਗਾਪੁਰ ਅੰਸ਼ਕ ਲਾਕਡਾਊਨ ਦੇ ਆਪਣੇ ਚੌਥੇ ਹਫਤੇ ਵਿਚ ਦਾਖਲ ਹੋ ਚੁੱਕਾ ਹੈ। ਕੋਰੋਨਾਵਾਇਰਸ ਮਾਮਲਿਆਂ ਵਿਚ ਵਾਧੇ ਨੂੰ ਘੱਟ ਕਰਨ ਲਈ ਲਾਕਡਾਊਨ 1 ਜੂਨ ਤੱਕ ਵਧਾ ਦਿੱਤਾ ਗਿਆ ਹੈ। ਲੋਕਾਂ ਦੇ ਸੜਕ 'ਤੇ ਨਿਕਲਣ 'ਤੇ ਪਾਬੰਦੀ ਹੈ। ਜਨਤਕ ਸਹੂਲਤਾ ਜਿਵੇਂ ਖੇਡ ਹਾਲ ਅਤੇ ਜਿਮ ਆਦਿ ਬੰਦ ਹਨ। ਇਸ ਦੀ ਉਲੰਘਣਾ ਕਰਨ 'ਤੇ ਸੰਭਾਵਿਤ ਜ਼ੁਰਮਾਨਾ ਜਾਂ ਜੇਲ ਦੀ ਸਜ਼ਾ ਹੋ ਸਕਦੀ ਹੈ।

Vandana

This news is Content Editor Vandana