ਕੋਵਿਡ-19 : ਸਿੰਗਾਪੁਰ ''ਚ ਭਾਰਤੀਆਂ ਸਮੇਤ 1000 ਤੋਂ ਵੱਧ ਕਾਮੇ ਆਏ ਪੌਜੀਟਿਵ

04/22/2020 6:23:09 PM

ਸਿੰਗਾਪੁਰ (ਬਿਊਰੋ): ਸਿੰਗਾਪੁਰ ਵਿਚ ਬੁੱਧਵਾਰ ਨੂੰ ਭਾਰਤੀ ਨਾਗਰਿਕਾਂ ਸਮੇਤ 1000 ਤੋਂ ਵਧੇਰੇ ਵਿਦੇਸ਼ੀ ਕਾਮੇ ਕੋਰੋਨਾਵਾਇਰਸ ਪੌਜੀਟਿਵ ਪਾਏ ਗਏ। ਇਸ ਨਾਲ ਦੇਸ਼ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 10,141 ਹੋ ਗਈ। ਸਿਹਤ ਮੰਤਰਾਲੇ (ਐੱਮ.ਓ.ਐੱਚ.) ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ ਵਿਦੇਸ਼ਾਂ ਤੋਂ ਇੱਥੇ ਕੰਮ ਕਰਨ ਆਏ ਲੋਕ ਹਨ ਜੋ ਡੋਰਮਿਟਰੀ ਵਿਚ ਰਹਿੰਦੇ ਹਨ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਭਾਰਤੀ ਨਾਗਰਿਕਾਂ ਸਮੇਤ 1000 ਤੋਂ ਵਿਦੇਸ਼ੀ ਕਾਮੇ ਸਿੰਗਾਪੁਰ ਵਿਚ ਬੁੱਧਵਾਰ ਨੂੰ ਕੋਵਿਡ-19 ਮਾਮਲਿਆਂ ਵਿਚ ਦਰਜ ਕੀਤੇ ਗਏ ਹਨ। 

ਦੱਸਿਆ ਗਿਆ ਹੈ ਕਿ ਕੁੱਲ 1016 ਮਾਮਲੇ ਸਾਹਮਣੇ ਆਏ ਜਿਸ ਵਿਚੋਂ 15 ਕੋਰੋਨਾਵਾਇਰਸ ਨਾਲ ਇਨਫੈਕਟਿਡ ਸਿੰਗਾਪੁਰ ਦੇ ਹੀ ਸਥਾਈ ਵਸਨੀਕ ਹਨ। ਮੰਤਰਾਲੇ ਨੇ ਕਿਹਾ,''ਅਸੀਂ ਹਾਲੇ ਵੀ ਮਾਮਲਿਆਂ ਦੇ ਵੇਰਵੇ ਦੇ ਮਾਧਿਅਮ ਨਾਲ ਕੰਮ ਕਰ ਰਹੇ ਹਾਂ ਅਤੇ ਅੱਗੇ ਦੇ ਅੱਪਡੇਟ ਐੱਮ.ਓ.ਐੱਚ. ਪ੍ਰੈੱਸ ਬਿਆਨ ਦੇ ਜ਼ਰੀਏ ਸਾਂਝੇ ਕੀਤੇ ਜਾਣਗੇ।'' ਇਸ ਵਾਇਰਸ ਦੇ ਪ੍ਰਕੋਪ ਨਾਲ ਵਿਸ਼ਵ ਪੱਧਰ 'ਤੇ ਘੱਟੋ-ਘੱਟ 177,004 ਲੋਕਾਂ ਦੀ ਮੌਤ ਹੋਈ ਹੈ ਅਤੇ 2,540,556 ਲੋਕ ਇਨਫੈਕਟਿਡ ਹਨ। ਹੁਣ ਦੁਨੀਆਭਰ ਵਿਚ ਕੋਰੋਨਾ ਦੇ 1,718,186 ਐਕਟਿਵ ਕੇਸ ਹਨ। ਉੱਥੇ ਦੁਨੀਆ ਵਿਚ 645,366 ਲੋਕ ਠੀਕ ਹੋ ਚੁੱਕੇ ਹਨ।
 

Vandana

This news is Content Editor Vandana