ਸਿੰਗਾਪੁਰ: ਮ੍ਰਿਤਕ ਭਾਰਤੀ ਕਾਮੇ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਪ੍ਰਵਾਸੀ ਸਮੂਹ

11/10/2019 11:26:22 AM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਬੀਤੇ ਸੋਮਵਾਰ ਇਕ ਉਸਾਰੀ ਅਧੀਨ ਇਮਾਰਤ ਵਿਚ ਵਾਪਰੇ ਕ੍ਰੇਨ ਹਾਦਸੇ ਵਿਚ ਭਾਰਤੀ ਨਾਗਰਿਕ ਮਾਰਿਆ ਗਿਆ। ਇਸ ਕ੍ਰੇਨ ਹਾਦਸੇ ਵਿਚ ਮਾਰੇ ਗਏ ਭਾਰਤੀ ਕਰਮਚਾਰੀ ਦੇ ਪਰਿਵਾਰ ਨੂੰ ਆਰਥਿਕ ਮਦਦ ਮੁਹੱਈਆ ਕਰਾਉਣ ਲਈ ਸਿੰਗਾਪੁਰ ਵਿਚ ਪ੍ਰਵਾਸੀ ਕਰਮਚਾਰੀਆਂ ਦਾ ਇਕ ਸਮੂਹ ਮਾਲਕਾਂ ਅਤੇ ਠੇਕੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 

ਗੈਰ ਸਰਕਾਰੀ ਸੰਗਠਨ 'migrant workers center' (MWC) ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਵੇਲਮੁਰੁਗਨ ਮੁਥੀਅਨ (28) ਦੇ ਪਰਿਵਾਰ ਦੀ ਥੋੜ੍ਹੀ ਆਰਥਿਕ ਮਦਦ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਜਦਕਿ 'work injury compensation act' (WICA) ਦੇ ਤਹਿਤ ਮਾਮਲੇ ਦੀ ਸੁਣਵਾਈ ਜਾਰੀ ਹੈ, ਜਿਸ ਦੇ ਤਹਿਤ ਉਨ੍ਹਾਂ ਨੂੰ 1,00,000 ਸਿੰਗਾਪੁਰੀ ਡਾਲਰ ਮਿਲਣ ਦੀ ਆਸ ਹੈ।

ਮਾਈਗ੍ਰੈਂਟ ਵਰਕਰਜ਼ ਸੈਂਟਰ ਮਾਹਰਾਂ ਨੂੰ ਮੁਆਵਜ਼ਾ ਪ੍ਰਕਿਰਿਆ ਦੇ 3 ਤੋਂ 6 ਮਹੀਨੇ ਵਿਚ ਪੂਰਾ ਹੋਣ ਦੀ ਆਸ ਹੈ। ਮੀਡੀਆ ਖਬਰਾਂ ਮੁਤਾਬਕ ਵਾਲੰਟੀਅਰ ਸੰਗਠਨ 'its raining raincoats' ਨੇ ਆਨਲਾਈਨ ਵੀ ਉਨ੍ਹਾਂ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁਥੀਅਨ ਦੇ ਪਰਿਵਾਰ ਨੂੰ ਦੇਣ ਲਈ ਹੁਣ ਤੱਕ 1,58,000 ਸਿੰਗਾਪੁਰੀ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਮੁਥੀਅਨ ਦੇ ਪਰਿਵਾਰ ਵਿਚ ਉਨ੍ਹਾਂ ਦੀ ਗਰਭਵਤੀ ਪਤਨੀ, ਬਜ਼ੁਰਗ ਮਾਪੇ ਅਤੇ ਇਕ ਛੋਟਾ ਭਰਾ ਹੈ ਜੋ ਤਮਿਲਨਾਡੂ ਵਿਚ ਰਹਿੰਦੇ ਹਨ।

Vandana

This news is Content Editor Vandana