ਸਿੰਗਾਪੁਰ ''ਚ ਕੋਵਿਡ-19 ਦੇ 327 ਨਵੇਂ ਮਾਮਲੇ ਆਏ ਸਾਹਮਣੇ

07/17/2020 5:09:44 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 327 ਨਵੇਂ ਮਾਮਲੇ ਸਾਹਮਣੇ ਆਏ, ਜਿਸ ਵਿਚੋਂ 9 ਮਾਮਲੇ ਸਮੁਦਾਇਕ ਪੱਧਰ 'ਤੇ ਵਾਇਰਸ ਫੈਲਣ ਦੇ ਹਨ, ਜਦੋਂ ਕਿ ਬਾਕੀ ਡੋਰਮੇਟਰੀ ਵਿਚ ਰਹਿਣ ਵਾਲੇ ਵਿਦੇਸ਼ੀ ਕਾਮਿਆਂ ਦੇ ਹਨ। ਇਹ ਜਾਣਕਾਰੀ ਸਿਹਤ ਮੰਤਰਾਲਾ ਨੇ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸਮੁਦਾਇਕ ਇਨਫੈਕਸ਼ਨ ਦੇ 9 ਮਾਮਲਿਆਂ ਵਿਚੋਂ 6 ਮਾਮਲੇ ਮੂਲ ਰੂਪ ਤੋਂ ਸਿੰਗਾਪੁਰ ਦੇ ਨਾਗਰਿਕਾਂ ਦੇ ਹਨ ਅਤੇ ਸਥਾਈ ਨਿਵਾਸੀਆਂ (ਵਿਦੇਸ਼ੀ) ਦੇ ਹਨ, ਜਦੋਂਕਿ 3 ਵਿਦੇਸ਼ੀਆਂ ਦੇ ਹਨ ਜੋ ਵਰਕ ਵੀਜ਼ਾ 'ਤੇ ਇੱਥੇ ਆਏ ਹੋਏ ਹਨ।

ਸ਼ੁੱਕਰਵਾਰ ਦੀ ਸਥਿਤੀ ਅਨੁਸਾਰ ਸਿੰਗਾਪੁਰ ਵਿਚ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 47,453 ਹੋ ਗਏ ਹਨ, ਜਦੋਂਕਿ ਮ੍ਰਿਤਕਾਂ ਦੀ ਗਿਣਤੀ 27 ਹੈ। ਮੰਤਰਾਲਾ ਨੇ ਕਿਹਾ ਕਿ ਵੀਰਵਾਰ ਦੀ ਸਥਿਤੀ ਅਨੁਸਾਰ ਅਜਿਹੇ ਵਿਅਕਤੀਆਂ ਦੇ 146 ਮਾਮਲੇ ਹਨ ਜੋ ਅਜੇ ਵੀ ਹਸਪਤਾਲ ਵਿਚ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਸਥਿਰ ਹੈ ਜਾਂ ਉਨ੍ਹਾਂ ਵਿਚ ਸੁਧਾਰ ਹੋ ਰਿਹਾ ਹੈ ਅਤੇ ਕੋਈ ਵੀ ਆਈ.ਸੀ.ਯੂ. ਵਿਚ ਨਹੀਂ ਹੈ। ਮੰਤਰਾਲਾ ਨੇ ਕਿਹਾ ਕਿ ਕੁੱਲ 43,256 ਲੋਕ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੰਤਰਾਲਾ ਨੇ ਕਿਹਾ ਕਿ 3,697 ਵਿਅਕਤੀਆਂ ਨੂੰ ਹਲਕੇ ਲੱਛਣਾਂ ਲਈ ਸਮੁਦਾਇਕ ਇਕਾਈਆਂ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

cherry

This news is Content Editor cherry