ਸਿੰਗਾਪੁਰ ''ਚ ਕੋਰੋਨਾ ਵਾਇਰਸ ਦੇ 291 ਨਵੇਂ ਮਾਮਲੇ ਸਾਹਮਣੇ ਆਏ

06/27/2020 4:11:04 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 291 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 43,246 ਪਹੁੰਚ ਗਈ ਹੈ। ਇਸ ਦੌਰਾਨ ਸਿੰਗਾਪੁਰ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ 10 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਬਚਾਅ ਉਪਾਵਾਂ ਦਾ ਪਾਲਣ ਕਰਨ ਅਤੇ ਭੀੜ ਵਿਚ ਜਾਣ ਤੋਂ ਬਚਣ।

ਸਿਹਤ ਮੰਤਰਾਲਾ (ਐੱਮ.ਓ.ਐੱਚ.) ਨੇ ਦੱਸਿਆ ਕਿ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 291 ਨਵੇਂ ਮਾਮਲੇ ਸਾਹਮਣੇ ਆਏ ਹੈ ਜਿਨ੍ਹਾਂ ਵਿਚੋਂ 286 ਵਿਦੇਸ਼ੀ ਕਾਮੇ ਹਨ ਜਦੋਂ ਕਿ 5 ਸਿੰਗਾਪੁਰ ਦੇ ਨਾਗਰਿਕ ਜਾਂ ਸਥਾਈ ਨਾਗਰਿਕ ਹਨ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 182 ਮਰੀਜ਼ ਹਸਪਤਾਲ ਵਿਚ ਸਨ ਅਤੇ 5,921 ਮਰੀਜ਼ ਸਮੁਦਾਇਕ ਕੇਂਦਰਾਂ ਵਿਚ ਭਰਤੀ ਸਨ। ਇਸ ਤੋਂ 36,825 ਮਰੀਜ਼ ਠੀਕ ਹੋ ਗਏ ਹੈ ਜਦੋਂਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੀ ਚੋਣ ਸਬੰਧਤ ਗਤੀਵਿਧੀਆਂ ਤੇਜ਼ ਹੋਣ ਦੀ ਉਮੀਦ ਹੈ ਅਤੇ ਉਮੀਦਵਾਰ ਵੋਟ ਮੰਗਣ ਲਈ ਲੋਕਾਂ ਤੱਕ ਪਹੁੰਚਣਗੇ। ਮੰਤਰਾਲਾ ਨੇ ਕਿਹਾ ਕਿ ਲੋਕਾਂ ਨੂੰ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਇਸ ਵਾਇਰਸ ਤੋਂ ਬਚਣ ਲਈ ਸਾਰੇ ਜ਼ਰੂਰੀ ਉਪਾਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।

cherry

This news is Content Editor cherry