ਮੈਨਚੇਸਟਰ ''ਚ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸਿੱਖਾਂ ਨੇ ਕੀਤਾ ਰਹਿਰਾਸ ਸਾਹਿਬ ਦਾ ਪਾਠ

05/26/2017 5:54:57 PM

ਮੈਨਚੇਸਟਰ— ਬ੍ਰਿਟੇਨ ਦੇ ਮੈਨਚੇਸਟਰ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਮੈਨਚੇਸਟਰ 'ਚ ਵਸੇ ਸਿੱਖਾਂ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਰਹਿਰਾਸ ਸਾਹਿਬ ਦਾ ਪਾਠ ਕਰਵਾਇਆ। 25 ਮਈ ਨੂੰ ਕਰਵਾਏ ਗਏ ਇਸ ਪਾਠ ਮੌਕੇ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕਾਂ ਸਮੇਤ ਗੋਰੇ ਵੀ ਸ਼ਾਮਲ ਹੋਏ। ਇਸ ਪਾਠ ਦਾ ਆਯੋਜਨ ਸਿੱਖ ਨੌਜਵਾਨ ਏ. ਜੇ. ਵੱਲੋਂ ਕੀਤਾ ਗਿਆ ਸੀ, ਜੋ ਦੁੱਖ ਦੀ ਘੜੀ ਵਿਚ ਮੈਨਚੇਸਟਰ ਦੀ ਪੀੜਤਾਂ ਲਈ ਫਰਿਸ਼ਤਾ ਬਣ ਕੇ ਬਹੁੜਿਆ ਸੀ। ਏ. ਜੇ. ਸਿੰਘ ਨੇ ਧਮਾਕੇ ਵਾਲੇ ਦਿਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਫਰੀ ਟੈਕਸੀ ਦੀ ਸੇਵਾ ਦਿੱਤੀ ਸੀ। ਏ. ਜੇ. ਸਿੰਘ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਪੀੜਤਾਂ ਲਈ ਅਰਦਾਸ ਕੀਤੀ। ਇਸ ਮੌਕੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਲਿਵਰਪੂਲ ਦੇ ਟੈਕਸੀ ਡਰਾਇਵਰਾਂ ਨੇ ਆਪਣੇ ਪਰਿਵਾਰਾਂ ਸਮੇਤ ਇਸ ਸ਼ਰਧਾਂਜਲੀ ਸਮਾਗਮ 'ਚ ਸ਼ਮੂਲੀਅਤ ਕੀਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਗੌਰਤਲਬ ਹੈ ਕਿ 23 ਮਈ ਨੂੰ ਮੈਨਚੇਸਟਰ 'ਚ ਮਸ਼ਹੂਰ ਗਾਇਕਾ ਅਰਿਆਨਾ ਗਰਾਂਡੇ ਦੇ ਸ਼ੋਅ ਦੌਰਾਨ 2 ਬੰਬ ਧਮਾਕੇ ਹੋਏ ਸਨ, ਜਿਨ੍ਹਾਂ 'ਚ 20 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਕਈ ਜ਼ਖਮੀ ਹੋ ਗਏ ਸਨ।

Kulvinder Mahi

This news is News Editor Kulvinder Mahi