ਇਟਲੀ ''ਚ ਜਵਾਲਾਮੁਖੀ ਹੋਇਆ ਕਿਰਿਆਸ਼ੀਲ, 500 ਫੁੱਟ ਤਕ ਉੱਠ ਰਿਹੈ ਲਾਵਾ

08/26/2018 11:05:05 AM

ਰੋਮ(ਏਜੰਸੀ)— ਇਟਲੀ ਦਾ ਮਾਊਂਟ ਐਟਨਾ ਜਵਾਲਾਮੁਖੀ ਕਿਰਿਆਸ਼ੀਲ ਹੋ ਗਿਆ ਹੈ। ਸਿਸਲੀ 'ਚ 10,926 ਫੁੱਟ ਦੀ ਉਚਾਈ 'ਤੇ ਸਥਿਤ ਇਸ ਜਵਾਲਾਮੁਖੀ 'ਚੋਂ 500 ਫੁੱਟ ਦੀ ਉਚਾਈ ਤਕ ਲਾਵਾ ਉੱਠ ਰਿਹਾ ਹੈ। ਇਹ ਖੇਤਰ ਦਾ ਸਭ ਤੋਂ ਵਧ ਕਿਰਿਆਸ਼ੀਲ ਜਵਾਲਾਮੁਖੀ ਹੈ। 
7 ਲੱਖ ਸਾਲ ਪੁਰਾਣਾ ਇਹ ਜਵਾਲਾਮੁਖੀ 24 ਮੀਲ ਚੌੜਾ ਹੈ ਅਤੇ ਸਲਾਨਾ 7 ਮਿਲੀਅਨ ਟਨ ਸਟੀਮ (ਭਾਫ), ਕਾਰਬਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਪੈਦਾ ਕਰਦਾ ਹੈ। ਇਹ ਥਾਂ ਹਾਈਕਰਸ ਦੀ ਪਸੰਦੀਦਾ ਥਾਂ 'ਚੋਂ ਇਕ ਹੈ।
ਜਵਾਲਾਮੁਖੀ ਸਬੰਧੀ ਜਾਣਕਾਰੀ ਦੇਣ ਵਾਲੇ ਵਿਭਾਗ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੋਂ ਇਸ 'ਚ ਲਾਵਾ ਫੁੱਟਣਾ ਸ਼ੁਰੂ ਹੋ ਗਿਆ ਸੀ। ਹਵਾ 'ਚ ਇਸ ਦੀ ਸਵਾਹ ਉੱਠ ਰਹੀ ਹੈ। ਅਜੇ ਲੋਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਉਂਝ ਲੋਕਾਂ ਨੂੰ ਇਸ ਖੇਤਰ 'ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।