ਕੁਝ ਇਸ ਤਰ੍ਹਾਂ ਸਟੇਜ ''ਤੇ ਡਾਂਸਰ ਨੂੰ ਮਿਲੀ ਮੌਤ ਕਿ ਦੇਖ ਕੇ ਲੋਕ ਵਜਾਉਂਦੇ ਰਹੇ ਤਾੜੀਆਂ...(ਦੇਖੋ ਤਸਵੀਰਾਂ)

12/06/2016 5:54:44 PM

ਮਾਸਕੋ— ਰੂਸ ਇਕ ਬਹੁਤ ਹੀ ਅਜੀਬੋ-ਗਰੀਬ ਘਟਨਾ ਵਾਪਰ ਗਈ, ਜਿਸ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਇੱਥੇ ਇਕ ਡਾਂਸਰ ਡਾਂਸ ਕਰਦੇ ਸਮੇਂ ਸਟੇਜ ''ਤੇ ਹੀ ਡਿੱਗ ਪਏ ਅਤੇ ਤੁਰੰਤ ਉਸ ਦੀ ਮੌਤ ਹੋ ਗਈ ਪਰ ਦੇਖਣ ਵਾਲੇ ਦਰਸ਼ਕ ਤਾੜੀਆਂ ਵਜਾਉਂਦੇ ਰਹੇ, ਹੱਸਦੇ ਰਹੇ। ਦਰਸ਼ਕਾਂ ਨੂੰ ਲੱਗਾ ਕਿ ਇਹ ਵੀ ਸ਼ੋਅ ਦਾ ਇਕ ਹਿੱਸਾ ਹੈ। 
48 ਸਾਲਾ ਆਰ. ਕੁਸ਼ਨਿਕੋਵ ਮਦਰਸ ਡੇਅ ਸੰਗੀਤ ਪ੍ਰੋਗਰਾਮ ਦੌਰਾਨ ਡਾਂਸ ਕਰ ਰਹੇ ਸਨ, ਤਾਂ ਇਹ ਘਟਨਾ ਵਾਪਰੀ। ਇਹ ਦਰਦਨਾਕ ਘਟਨਾ ਇਕ ਦਰਸ਼ਕ ਦੇ ਸਮਾਰਟਫੋਨ ''ਚ ਰਿਕਾਰਡ ਹੋ ਗਈ। ਅਕਸਰ ਅਜਿਹੇ ਸੀਨ ਜਾਂ ਦ੍ਰਿਸ਼ ਫਿਲਮਾਂ ''ਚ ਫਿਲਮਾਏ ਜਾਂਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਰਾਜਕਪੂਰ ਦੀ ਮਸ਼ਹੂਰ ਫਿਲਮ ''ਮੇਰਾ ਨਾਮ ਜੋਕਰ'' ਵਿਚ ਇਕ ਦ੍ਰਿਸ਼ ਫਿਲਮਾਇਆ ਗਿਆ ਸੀ। ਫਿਲਮ ''ਚ ਇਕ ਦ੍ਰਿਸ਼ ਹੈ, ਜਦੋਂ ਰਾਜਕਪੂਰ ਨੂੰ ਸਰਕਸ ''ਚ ਜੋਕਰ ਦਾ ਕਿਰਦਾਰ ਨਿਭਾਉਂਦੇ ਹੋਏ ਦੇਖ ਕੇ ਉੱਥੇ ਮੌਜੂਦ ਉਨ੍ਹਾਂ ਦੀ ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ। ਆਪਣੀਆਂ ਅੱਖਾਂ ਦੇ ਸਾਹਮਣੇ ਮਾਂ ਦੀ ਮੌਤ ਹੁੰਦੇ ਦੇਖ ਕੇ ਜੋਕਰ ਦੇ ਮੂੰਹੋਂ ''ਮਾਂ-ਮਾਂ'' ਦੀ ਚੀਕ ਨਿਕਲ ਗਈ ਅਤੇ ਦਰਸ਼ਕ ਇਸ ਨੂੰ ਜੋਕਰ ਦੀ ਕੋਈ ਨਵੀਂ ਅਦਾ ਸਮਝ ਕੇ ਹੱਸਣ ਲੱਗਦੇ ਹਨ ਅਤੇ ਤਾੜੀਆਂ ਵਜਾਉਣ ਲੱਗਦੇ ਹਨ। 
ਕੁਝ ਇਸ ਤਰ੍ਹਾਂ ਹੀ ਹੋਇਆ ਕੁਸ਼ਨਿਕੋਵ ਨਾਲ, ਜੋ ਕਿ ਸਟੇਜ ''ਤੇ ਡਾਂਸ ਕਰਦੇ-ਕਰਦੇ ਅਚਾਨਕ ਲੜਖੜਾ ਕੇ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਗਾਇਕਾ ਲਿਜਾ ਏਕਮਾਟੋਵਾ ਚੇਚਨ ਗੀਤ ਗਾਉਂਦੀ ਰਹੀ। ਉਹ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਕੇ ਗਾਉਂਦੀ ਰਹੀ ਅਤੇ ਦਰਸ਼ਕ ਹੱਸਦੇ ਰਹੇ। ਏਕਮਾਟੋਵਾ ਵੀ ਦਰਸ਼ਕਾਂ ਨੂੰ ਕੋਸ਼ਨਿਕੋਵ ਲਈ ਤਾੜੀਆਂ ਵਜਾਉਣ ਨੂੰ ਕਹਿ ਰਹੀ ਸੀ, ਸ਼ਾਇਦ ਉਸ ਸਮੇਂ ਤੱਕ ਏਕਮਾਟੋਵਾ ਨੂੰ ਵੀ ਨਹੀਂ ਪਤਾ ਸੀ ਕਿ ਕੋਸ਼ਨਿਕੋਵ ਦੇ ਸਾਹ ਖਤਮ ਹੋ ਚੁੱਕੇ ਹਨ। ਕੁਝ ਸਮੇਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਅੰਦਾਜ਼ਾ ਹੋਇਆ ਕਿ ਕੁਝ ਤਾਂ ਗੜਬੜ ਹੈ। ਥੋੜ੍ਹੀ ਦੇਰ ਬਾਅਦ ਸਟੇਜ ''ਤੇ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਕੋਸ਼ਨਿਕੋਵ ਨੂੰ ਦੇਖਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

Tanu

This news is News Editor Tanu