ਨਵੰਬਰ ਦੇ ਅੰਤ ਤੱਕ ਹਿਰਾਸਤ ''ਚ ਰਹੇਗਾ ਸ਼ਿੰਜੋ ਆਬੇ ਦਾ ਕਥਿਤ ਕਾਤਲ

07/26/2022 5:09:11 PM

ਟੋਕੀਓ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਕਥਿਤ ਕਾਤਲ ਨੂੰ ਨਵੰਬਰ ਦੇ ਅੰਤ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ ਤਾਂ ਕਿ ਉਸ ਦੀ ਮਾਨਸਿਕ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਅਤੇ ਫਿਰ ਇਸਤਗਾਸਾ ਇਹ ਦੇਖੇਗਾ ਕਿ ਉਸ ਉੱਤੇ ਅਧਿਕਾਰਤ ਤੌਰ 'ਤੇ ਕਤਲ ਦਾ ਦੋਸ਼ ਲਗਾ ਕੇ ਉਸ ਉੱਤੇ ਮੁਕੱਦਮਾ ਚੱਲ ਸਕਦਾ ਹੈ ਜਾਂ ਨਹੀਂ। 

8 ਜੁਲਾਈ ਨੂੰ ਸ਼ੱਕੀ ਤੇਤਸੁਆ ਯਾਮਾਗਾਮੀ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਪੱਛਮੀ ਜਾਪਾਨ ਦੇ ਇੱਕ ਵਿਅਸਤ ਰੇਲਵੇ ਸਟੇਸ਼ਨ ਦੇ ਬਾਹਰ ਚੋਣ ਪ੍ਰਚਾਰ ਦੇ ਸਿਲਸਿਲੇ ਵਿਚ ਭਾਸ਼ਣ ਦੇ ਰਹੇ ਸਨ। ਇਸ ਤੋਂ ਤੁਰੰਤ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਾਰਾ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਉਸ ਨੇ ਜ਼ਿਲ੍ਹਾ ਸਰਕਾਰੀ ਵਕੀਲ ਨੂੰ ਮਨੋਵਿਗਿਆਨਕ ਟੈਸਟਾਂ ਲਈ ਮੁਲਜ਼ਮ ਨੂੰ 29 ਨਵੰਬਰ ਤੱਕ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਹੈ। ਫਿਰ ਉਹ ਫੈਸਲਾ ਕਰਨਗੇ ਕਿ ਦੋਸ਼ੀ 'ਤੇ ਅਧਿਕਾਰਤ ਤੌਰ 'ਤੇ ਦੋਸ਼ ਲਗਾਇਆ ਜਾ ਸਕਦਾ ਹੈ ਜਾਂ ਨਹੀਂ।

ਉਸਦੀ ਮੌਜੂਦਾ ਹਿਰਾਸਤ ਇਸ ਮਹੀਨੇ ਦੇ ਅੰਤ ਵਿੱਚ ਖ਼ਤਮ ਹੋ ਰਹੀ ਹੈ। 41 ਸਾਲਾ ਯਾਮਗਾਮੀ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਆਬੇ ਦਾ ਕਤਲ ਇਕ ਧਾਰਮਿਕ ਸਮੂਹ ਨਾਲ ਸਬੰਧ ਹੋਣ ਕਾਰਨ ਕੀਤਾ ਸੀ। ਉਸ ਦੇ ਕਥਿਤ ਬਿਆਨਾਂ ਅਤੇ ਹੋਰ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਂ ਵੱਲੋਂ ਯੂਨੀਫੀਕੇਸ਼ਨ ਚਰਚ ਨੂੰ ਵੱਡੇ ਪੈਮਾਨੇ 'ਤੇ ਦਿੱਤੇ ਦਾਨ ਤੋਂ ਦੁਖੀ ਸੀ, ਜਿਸ ਨਾਲ ਉਸ ਦਾ ਪਰਿਵਾਰ ਦੀਵਾਲੀਆ ਹੋ ਗਿਆ ਸੀ।

cherry

This news is Content Editor cherry