ਮੁੜ ਕਬਜ਼ੇ ਦੇ ਖ਼ਦਸ਼ੇ ਦਰਮਿਆਨ ਯੂਕ੍ਰੇਨ ਦੇ ਉੱਤਰ-ਪੂਰਬ ’ਚ ਗੋਲ਼ਾਬਾਰੀ ; 2 ਦੀ ਮੌਤ

08/26/2023 11:42:12 PM

ਕੀਵ (ਏ. ਪੀ.)-ਰੂਸੀ ਫ਼ੌਜੀਆਂ ਨੇ ਸ਼ਨੀਵਾਰ ਨੂੰ ਉੱਤਰ-ਪੂਰਬੀ ਯੂਕ੍ਰੇਨ ਦੇ ਇਕ ਪ੍ਰਮੁੱਖ ਇਲਾਕੇ ਵਿਚ ਇਕ ਕੈਫੇ ’ਤੇ ਹਮਲਾ ਕੀਤਾ, ਜਿਸ ’ਚ 2 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਖੇਤਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲ਼ਾਬਾਰੀ ਕੁਪਿਆਨਸਕ ਸ਼ਹਿਰ ਦੇ ਨੇੜੇ ਹੋਈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸੈਲੂਨ ’ਚ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੌਤ

ਬ੍ਰਿਟੇਨ ਦੇ ਅਧਿਕਾਰੀਆਂ ਦੇ ਅਨੁਸਾਰ ਰੂਸ ਉਸ ਇਲਾਕੇ ਨੂੰ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਨੂੰ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਰੂਸੀ ਕਬਜ਼ੇ ਤੋਂ ਬਾਅਦ ਪਿਛਲੇ ਸਤੰਬਰ ਵਿਚ ਕੀਵ ਨੇ ਖੋਹ ਲਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਉੱਥੇ ਭਿਆਨਕ ਲੜਾਈ ਨੇ ਲੋਕਾਂ ਨੂੰ ਉੱਥੋਂ ਹਟਣ ਲਈ ਪ੍ਰੇਰਿਤ ਕੀਤਾ ਅਤੇ ਇਸ ਗੱਲ ਦਾ ਖ਼ਦਸ਼ਾ ਹੋਰ ਮਜ਼ਬੂਤ ਹੋ ਗਿਆ ਕਿ ਰੂਸ ਦੂਜੀ ਵਾਰ ਇਸ ਸ਼ਹਿਰ ’ਤੇ ਕਬਜ਼ਾ ਕਰ ਲਵੇਗਾ।

ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਟਰੱਕ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ ਤੇ ਪੁੱਤ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Manoj

This news is Content Editor Manoj