ਨਵਾਜ਼ ਸ਼ਰੀਫ ਨਾਲ ਬਗਾਵਤ ਕੀਤੀ ਹੁੰਦੀ ਤਾਂ ਸ਼ਾਹਬਾਜ਼ ਪਾਕਿ ਦੇ ਹੁੰਦੇ ਪ੍ਰਧਾਨ ਮੰਤਰੀ : ਮਰੀਅਮ

12/27/2020 10:40:56 PM

ਲਾਹੌਰ (ਏ.ਐੱਨ.ਆਈ.)- ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ ਮੁਖੀ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਜੇ ਆਪਣੇ ਭਰਾ ਨਵਾਜ਼ ਸ਼ਰੀਫ ਨਾਲ ਬਗਾਵਤ ਕੀਤੀ ਹੁੰਦੀ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹੁੰਦੇ। ਸ਼ਾਹਬਾਜ਼ ਨੇ ਸਭ ਪੇਸ਼ਕਸ਼ਾਂ ਨਕਾਰ ਦਿੱਤੀਆਂ। 

ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬਰਸੀ 'ਤੇ ਆਯੋਜਿਤ ਹੋਣ ਵਾਲੀ ਰੈਲੀ ਵਿਚ ਹਿੱਸਾ ਲੈਣ ਲਈ ਸਿੰਧ ਵੱਲ ਰਵਾਨਾ ਹੋਣ ਤੋਂ ਪਹਿਲਾਂ ਮਰੀਅਮ ਨੇ ਲਾਹੌਰ ਵਿਚ ਨਵਾਜ਼ ਸ਼ਰੀਫ ਦੇ ਜਾਤੀ ਉਮਰਾ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲਾਂ ਅਤੇ ਮੌਜੂਦਾ ਸਮੇਂ ਵਿਚ ਵੀ ਸਾਬਿਤ ਹੋ ਚੁੱਕਾ ਹੈ ਕਿ ਸ਼ਾਹਬਾਜ਼ ਸ਼ਰੀਫ ਆਪਣੇ ਭਰਾ ਅਤੇ ਪਾਰਟੀ ਨੂੰ ਲੈ ਕੇ ਕਾਫੀ ਵਫਾਦਾਰ ਹਨ। ਜੇ ਉਹ ਵਫਾਦਾਰ ਨਾ ਹੁੰਦੇ ਤਾਂ ਉਹ ਇਸ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹੁੰਦੇ। ਸ਼ਾਹਬਾਜ਼ ਨੇ ਹਰ ਤਰ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਦਾ ਸਬੂਤ ਇਹ ਹੈ ਕਿ ਉਹ ਅਤੇ ਉਨ੍ਹਾਂ ਦਾ ਬੇਟਾ ਇਸ ਸਮੇਂ ਜੇਲ ਵਿਚ ਹਨ। 

ਇਹ ਵੀ ਪੜ੍ਹੋ -ਬੈਲਜ਼ੀਅਮ ’ਚ ਸਾਂਤਾ ਕਲਾਜ਼ ਨੇ 157 ਲੋਕਾਂ ਨੂੰ ਤੋਹਫੇ ’ਚ ਦਿੱਤਾ ਕੋਰੋਨਾ, 5 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar