EU ਨੇ 10 ਸਾਲਾਂ ਬਾਅਦ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ, 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ’ਚ ਹੋਵੇਗਾ ਸ਼ਾਮਲ

12/17/2022 9:43:07 PM

ਰੋਮ (ਦਲਵੀਰ ਕੈਂਥ) : ਦੁਨੀਆ ਦੇ ਸਭ ਤੋਂ ਵੱਡੇ ਆਜ਼ਾਦ ਖੇਤਰ ਸ਼ੈਨੇਗਨ ਦੀਆਂ ਸਰਹੱਦਾਂ ਦਾ ਯੂਰਪੀਅਨ ਯੂਨੀਅਨ ਵੱਲੋਂ 10 ਸਾਲ ਬਾਅਦ ਵਿਸਥਾਰ ਕੀਤਾ ਜਾ ਰਿਹਾ ਹੈ ਤੇ 1 ਜਨਵਰੀ 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ਦਾ ਇਕ ਨਵਾਂ ਮੈਂਬਰ ਬਣ ਜਾਵੇਗਾ। ਨਵੇਂ ਸਾਲ ਤੋਂ ਯੂਰਪੀਅਨ ਯੂਨੀਅਨ ਦੇ ਸ਼ੈਨੇਗਨ ਦੇਸ਼ਾਂ ਦੀ ਗਿਣਤੀ 27 ਹੋ ਜਾਵੇਗੀ। ਇਸ ਤੋਂ ਬਾਅਦ ਯੂਰਪੀਅਨ ਯੂਨੀਅਨ 2 ਹੋਰ ਦੇਸ਼ਾਂ ਰੋਮਾਨੀਆ ਅਤੇ ਬੁਲਗਾਰੀਆ ਨੂੰ ਵੀ ਸ਼ੈਨੇਗਨ ਵਿੱਚ ਲਿਆ ਰਿਹਾ ਹੈ ਪਰ ਇਨ੍ਹਾਂ ਦੇਸ਼ਾਂ ਸਬੰਧੀ ਯੂਰਪੀਅਨ ਦੇਸ਼ ਨੀਂਦਰਲੈਂਡਜ਼ ਤੇ ਆਸਟਰੀਆ ਦੇ ਵਿਰੋਧ ਕਾਰਨ ਆਪਸੀ ਸਹਿਮਤੀ ਨਹੀਂ ਬਣ ਪਾ ਰਹੀ, ਜਦੋਂ ਕਿ ਯੂਰਪੀਅਨ ਕਮਿਸ਼ਨ ਦੇ ਅਨੁਸਾਰ ਬੁਲਗਾਰੀਆ ਅਤੇ ਰੋਮਾਨੀਆ ਸੰਨ 2011 ਤੋਂ ਹੀ ਸ਼ੈਨੇਗਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ 'ਚ ਭਾਰਤ ਜਾ ਕਰਵਾਉਣਾ ਸੀ ਵਿਆਹ

ਆਸਟਰੀਆ ਦੇ ਚਾਂਸਲਰ ਕਾਰਲ ਨਿਹਾਮਰ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਯੂਰਪ ਵਿੱਚ ਕਰਨ ਦੀ ਕਾਰਵਾਈ ਸਵਾਲ ਤੋਂ ਬਾਹਰ ਹੈ ਕਿਉਂਕਿ ਆਸਟਰੀਆਂ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਡੇ ਪੱਧਰ 'ਤੇ ਆਮਦ ਹੋ ਰਹੀ ਹੈ। ਦੂਜੇ ਪਾਸੇ ਨੀਦਰਲੈਂਡ ਬੁਲਗਾਰੀਆ ਦੇ ਸ਼ੈਨੇਗਨ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰ ਰਿਹਾ ਹੈ। ਅਕਤੂਬਰ ਵਿੱਚ ਡੱਚ ਸੰਸਦ ਨੇ ਇਕ ਮਤਾ ਪਾਸ ਕਰਦਿਆਂ ਕਿਹਾ ਸੀ ਕਿ ਕਾਨੂੰਨ ਦੇ ਸ਼ਾਸਨ ਦੇ ਕੰਮਕਾਜ ਅਤੇ ਬੁਲਗਾਰੀਆ ਵਿੱਚ ਭ੍ਰਿਸ਼ਟਾਚਾਰ ਤੇ ਸੰਗਿਠਤ ਅਪਰਾਧ ਦੀ ਵਿਆਪਕਤਾ ਦੀ ਹੋਰ ਪੁਣਛਾਣ ਅਤਿ-ਜ਼ਰੂਰੀ ਹੈ।

ਇਹ ਵੀ ਪੜ੍ਹੋ : ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ

ਹਾਲ ਹੀ 'ਚ ਡੱਚ ਸਰਕਾਰ ਅਨੁਸਾਰ ਬੁਲਗਾਰੀਆ ਅਜੇ ਤੱਕ ਸ਼ੈਨੇਗਨ ਖੇਤਰ ਵਿੱਚ ਸ਼ਾਮਲ ਹੋਣ ਦੀਆਂ ਸ਼ਰਤਾਂ ਪੂਰਾ ਨਹੀਂ ਕਰਦਾ। ਡੱਚ ਦੇ ਵਿਦੇਸ਼ ਮੰਤਰੀ ਵੋਪਕੇ ਹੋਕੇਸਟਰਾ ਨੇ ਕਿਹਾ ਕਿ ਬੁਲਗਾਰੀਆ ਦੀ ਮੈਂਬਰਸ਼ਿਪ ਨੂੰ ਸਵੀਕਾਰ ਕਰਨਾ ਜਲਦਬਾਜ਼ੀ ਸੀ, ਜਦੋਂ ਕਿ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਆਸ ਪ੍ਰਗਟਾਈ ਹੈ ਕਿ ਬੁਲਗਾਰੀਆ ਅਗਲੇ ਸਾਲ ਸ਼ੈਨੇਗਨ ਵਿੱਚ ਸ਼ਾਮਲ ਹੋ ਜਾਵੇਗਾ। ਬੁਲਗਾਰੀਆ ਦੇ ਉਪ ਪ੍ਰਧਾਨ ਮੰਤਰੀ ਇਵਾਨ ਡੇਮਰਡਜ਼ਾਈਵ ਨੇ ਕੌਂਸਲ ਦੇ ਅੰਤ ਵਿੱਚ ਕਿਹਾ ਕਿ ਇਸ ਸਾਲ ਜਾਂ ਅਗਲੇ ਸਾਲ 'ਚ ਸਮੱਸਿਆ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਬੁਲਗਾਰੀਆ ਨੇ ਬਹੁਤ ਵਧੀਆ ਵਿਵਹਾਰ ਕੀਤਾ।

ਇਹ ਵੀ ਪੜ੍ਹੋ : ਯੋਗੀ ਆਦਿੱਤਯਨਾਥ ਨੂੰ ਮਿਲੇ ਸੁਖਬੀਰ ਬਾਦਲ, ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਯੂਰਪੀਅਨ ਕਮਿਸ਼ਨ ਦੇ ਸਿੱਟੇ, ਰਿਪੋਰਟਾਂ ਅਤੇ ਰਾਇ ਦਰਸਾਉਂਦੇ ਹਨ ਕਿ ਬੁਲਗਾਰੀਆ ਅਤੇ ਰੋਮਾਨੀਆ ਸ਼ੈਨੇਗਨ ਵਿੱਚ ਦਾਖਲੇ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਜਿਹੜਾ ਵੀ ਕੋਈ ਵਿਘਨ ਪੈ ਰਿਹਾ ਸੀ, ਉਹ ਸਿਆਸੀ ਮੁੱਦਾ ਹੈ, ਹੁਣ ਉਹ ਉਹੀ ਕਰ ਰਹੇ ਹਨ ਜੋ ਹੋਣਾ ਚਾਹੀਦਾ ਹੈ। ਰੋਮਾਨੀਆ ਦੇ ਸ਼ੈਨੇਗਨ ਵਿੱਚ ਸ਼ਾਮਲ ਹੋਣ ਦੀ ਕਾਰਵਾਈ ਵਿੱਚ ਪੈ ਰਹੀ ਰੁਕਾਵਟ 'ਤੇ ਰੋਮਾਨੀਆ ਦੇ ਪ੍ਰਧਾਨ ਮੰਤਰੀ ਨਿਕੋਲੇ ਚਿਉਕਾ ਨੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਸਟਰੀਆ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਵੋਟਿੰਗ ਨਾਜਾਇਜ਼ ਹੈ। ਇਕ ਦੇਸ਼ ਨੂੰ ਛੱਡ ਕੇ ਸਾਰੇ ਯੂਰਪੀਅਨ ਦੇਸ਼ ਰੋਮਾਨੀਆ ਲਈ ਯੂਰਪ ਦੇ ਦਰਵਾਜ਼ੇ ਖੋਲ੍ਹਣ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਦੀ ਸ਼ੈਨੇਗਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਅਤੇ ਯੂਰਪ ਦੀਆਂ ਬਾਹਰੀ ਸਰਹੱਦਾਂ ਦੀ ਰੱਖਿਆ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਨੂੰ ਮਾਨਤਾ ਦਿੰਦੇ ਹਨ ਪਰ ਅਫ਼ਸੋਸ ਸਿਰਫ਼ ਮੈਂਬਰ ਆਸਟਰੀਆ ਰੋਮਾਨੀਆ ਦੇ ਸ਼ੈਨੇਗਨ 'ਚ ਸ਼ਾਮਲ ਹੋਣ ਦਾ ਵਿਰੋਧ ਕਿਉਂ ਕਰ ਰਿਹਾ। ਇਸ ਸਥਿਤੀ ਨੂੰ ਉਹ ਸਮਝਣ ਤੋਂ ਅਸਮਰੱਥ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh