ਔਰਤਾਂ ਨੂੰ ਸ਼ਿਕਾਰ ਬਣਾਉਣ ਵਾਲੇ ਵਿਅਕਤੀ ਲਈ ਪੂਰੇ ਕੈਨੇਡਾ ਭਰ ਵਿਚ ਵਾਰੰਟ ਜਾਰੀ

04/27/2017 6:21:28 PM

ਵੈਨਕੂਵਰ— ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਵਿਅਕਤੀ ਦੀ ਤਲਾਸ਼ ਲਈ ਕੈਨੇਡਾ ਭਰ ਵਿਚ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। 46 ਸਾਲਾ ਜੋਸੇਫ ਡੇਵਿਸ ਔਰਤ ''ਤੇ ਜਿਣਸੀ ਹਮਲਾ ਕਰਨ ਦੇ ਦੋਸ਼ ਵਿਚ 4 ਸਾਲਾਂ ਦੀ ਸਜ਼ਾ ਕੱਟ ਚੁੱਕਾ ਹੈ। ਉਸ ਨੇ ਇਕ 50 ਸਾਲਾ ਰੀਅਲ ਅਸਟੇਟ ਏਜੰਟ ਔਰਤ ਨੂੰ ਸਾਲ 2007 ਵਿਚ ਆਪਣੇ ਘਰ ਬੁਲਾ ਕੇ ਉਸ ''ਤੇ ਜਿਣਸੀ ਹਮਲਾ ਕੀਤਾ ਸੀ। ਛੇ ਸਾਲ ਪਹਿਲਾਂ ਡੇਵਿਸ ਨੂੰ ਇਕ ਸੈਕਸ ਵਰਕਰ ''ਤੇ ਜਿਣਸੀ ਹਮਲਾ ਕਰਨ ਅਤੇ ਉਸ ਨੂੰ ਸਰੀਰਕ ਸੱਟਾਂ ਪਹੁੰਚਾਉਣ ਦੇ ਜ਼ੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 
ਵੈਨਕੂਵਰ ਦੀ ਪੁਲਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨਲੈਂਡ ਤੋਂ ਮੈਨੀਟੋਬਾ ਜਾ ਚੁੱਕਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਗਰੇਅ ਰੰਗ ਦੀ ਚਾਰ ਦਰਵਾਜ਼ਿਆਂ ਵਾਲੀ ਮਰਸਿਡੀਜ਼ ਕਾਰ ਵਿਚ ਫਰਾਰ ਹੋਇਆ ਹੈ। ਇਸ ਕਾਰ ''ਤੇ ਬੀ. ਸੀ. ਦੇ ਲਾਈਸੈਂਸ ਨੰਬਰ ਵਾਲੀ ਪਲੇਟ ਲੱਗੀ ਹੋਈ ਹੈ। ਪੁਲਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਕੋਲ ਡੇਵਿਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਜ਼ਰੂਰ ਸਾਂਝੀ ਕਰਨ। ਪੁਲਸ ਨੇ ਕਿਹਾ ਕਿ ਇਹ ਅਪਰਾਧੀ ਬੇਹੱਦ ਖਤਰਨਾਕ ਹੈ ਅਤੇ ਇਸ ਨੂੰ ਜੇਲ ਦੀਆਂ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ। 

Kulvinder Mahi

This news is News Editor Kulvinder Mahi