ਗੰਭੀਰ ਹਮਲਿਆਂ 'ਚ ਸ਼ਮੂਲੀਅਤ ਦੇ ਚਲਦੇ ਪੰਜਾਬੀ ਨੌਜਵਾਨ ਨੂੰ ਹੋਈ ਢਾਈ ਸਾਲ ਦੀ ਸਜ਼ਾ

02/03/2018 4:10:14 PM

ਲੰਡਨ(ਸਮਰਾ)— ਵੁਲਵਰਹੈਂਪਟਨ ਦੇ ਇਕ ਪੰਜਾਬੀ ਨੌਜਵਾਨ 21 ਸਾਲਾਂ ਕਰਨ ਕੂਨਰ ਵਾਸੀ ਜੈਕਮਰ ਕਰੈਜ਼ੈਂਟ, ਸਮੈਦਿਕ ਨੂੰ 2 ਹਫ਼ਤਿਆਂ ਅੰਦਰ ਗੰਭੀਰ ਹਮਲਿਆਂ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਢਾਈ ਸਾਲ ਕੈਦ ਤੇ ਉਸ ਦੇ ਸਾਥੀ 22 ਸਾਲਾਂ ਗੁਰਜੋਤ ਸਿੰਘ ਨੂੰ 9 ਮਹੀਨੇ ਕੈਦ ਦੀ ਸ਼ਜਾ ਸੁਣਾਈ ਗਈ ਹੈ।
ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਕਰਨ ਕੂਨਰ ਨੇ ਇਕ ਹਮਲੇ ਦੌਰਾਨ 2 ਹੋਰ ਨਕਾਬਪੋਸ਼ ਸਾਥੀਆਂ ਸਣੇ ਇਕ ਕਾਰ ਵਿਚੋਂ ਉੱਤਰ ਕੇ ਬੋਅਡਨ ਰੋਡ, ਸਮੈਦਿਕ 'ਤੇ ਤੁਰੇ ਜਾ ਰਹੇ ਇਕ ਵਿਅਕਤੀ ਕੁਲਵਿੰਦਰ ਸਿੰਘ ਨੂੰ ਆਪਣਾ ਮੋਬਾਈਲ ਫ਼ੋਨ ਦੇਣ ਲਈ ਧਮਕਾਇਆ ਸੀ ਅਤੇ ਜਦੋਂ ਪੀੜਤ ਨੇ ਖ਼ੁਦ ਨੂੰ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ।