ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਕੈਨੇਡਾ (ਤਸਵੀਰਾਂ)

05/02/2017 11:29:12 AM

ਯੂਕੋਨ— ਕੈਨੇਡਾ ਦੇ ਯੂਕੋਨ ਵਿਚ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਭੂਚਾਲ ਦੇ ਕਈ ਝਟਕੇ ਲੱਗੇ। ਸੋਮਵਾਰ ਸਵੇਰੇ ਕਰੀਬ 5.30 ਵਜੇ ਅਲਾਸਕਾ ਅਤੇ ਯੂਕੋਨ ਵਿਚ 6.2 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 5.2 ਅਤੇ ਇਸ ਤੋਂ ਘੱਟ ਦੱਸੀ ਜਾ ਰਹੀ ਹੈ। ਦੋ ਘੰਟਿਆਂ ਬਾਅਦ ਆਏ 6.3 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੂਚਾਲ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜ ਦਿੱਤੀ। 
ਅਮਰੀਕਾ ਦੇ ਭੂਗਰਭ ਵਿਭਾਗ ਮੁਤਾਬਕ ਆਮ ਤੌਰ ''ਤੇ ਭੂਚਾਲ ਦੇ ਪਹਿਲੇ ਝਟਕੇ ਤੋਂ ਬਾਅਦ ਹਲਕੇ ਝਟਕੇ ਲੱਗਣਾ ਆਮ ਗੱਲ ਹੈ ਪਰ ਉਸ ਤੋਂ ਜ਼ਿਆਦਾ ਤੀਬਰਤਾ ਦਾ ਭੂਚਾਲ ਆਉਣਾ ਆਮ ਗੱਲ ਨਹੀਂ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਭੂਚਾਲ ਤੋਂ ਬਾਅਦ ਸੁਨਾਮੀ ਆਉਣ ਦੀ ਵੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ, ਜੋ ਕਿ ਰਾਹਤ ਦੀ ਖ਼ਬਰ ਹੈ। ਝਟਕਿਆਂ ਤੋਂ ਬਾਅਦ ਖੇਤਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਭੂਚਾਲ ਦੇ ਝਟਕੇ ਬ੍ਰਿਟਿਸ਼ ਕੋਲੰਬੀਆ ਵਿਚ ਵੀ ਮਹਿਸੂਸ ਕੀਤੇ ਗਏ।

Kulvinder Mahi

This news is News Editor Kulvinder Mahi