ਇਸ ਦੇਸ਼ ਦੀ ਸਰਕਾਰ ਦੀ ਅਪੀਲ, ''''ਬੱਚੇ ਪੈਦਾ ਕਰੋ, ਦੇਰੀ ਨਾ ਕਰੋ!''''

12/10/2018 2:04:56 PM

ਬੇਲਗ੍ਰੇਡ (ਬਿਊਰੋ)— ਜਿੱਥੇ ਧਰਤੀ 'ਤੇ ਆਬਾਦੀ ਦਾ ਬੋਝ ਵੱਧਦਾ ਜਾ ਰਿਹਾ ਹੈ, ਉੱਥੇ ਕੁਝ ਦੇਸ਼ ਘੱਟ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਦੇਸ਼ ਸਰਬੀਆ ਨੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਹੈ ''ਬੱਚੇ ਪੈਦਾ ਕਰੋ, ਦੇਰੀ ਨਾ ਕਰੋ!''। ਇਕ ਸਮਾਚਾਰ ਏਜੰਸੀ ਮੁਤਾਬਕ ਬੱਚਿਆਂ ਦੀ ਘੱਟ ਆਬਾਦੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਰਬੀਆ ਵਿਚ ਇਸ ਸਬੰਧ ਵਿਚ ਲਗਾਏ ਜਾ ਰਹੇ ਨਾਅਰਿਆਂ ਵਿਚੋਂ ਇਕ ਹੋਰ ਨਾਅਰਾ ਇਹ ਵੀ ਹੈ ''ਚੱਲੋ ਬੱਚਿਆਂ ਦੀਆਂ ਕਿਲਕਾਰੀਆਂ ਸੁਣੀਏ''। ਦੂਜੇ ਪਾਸੇ ਦੇਸ਼ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਬਾਦੀ ਵਧਾਉਣ ਲਈ ਬਿਹਤਰ ਸਾਥ ਚਾਹੀਦਾ ਹੈ ਨਾ ਕਿ ਸਿਰਫ ਪ੍ਰੇਰਣਾਦਾਇਕ ਸ਼ਬਦ। 

ਸਰਬੀਆ ਵਿਚ ਬਹੁਤ ਸਾਰੇ ਲੋਕ ਦੇਸ਼ ਛੱਡ ਕੇ ਜਾ ਰਹੇ ਹਨ ਅਤੇ ਇਸ ਕਾਰਨ ਵੀ ਜਨਮ ਦਰ ਤੇਜ਼ੀ ਨਾਲ ਡਿੱਗ ਰਹੀ ਹੈ। ਦੇਸ਼ ਵਿਚ ਔਸਤਨ ਹਰ ਦੋ ਪਰਿਵਾਰ ਵਿਚ 3 ਬੱਚੇ ਹਨ ਜੋ ਯੂਰਪ ਵਿਚ ਸਭ ਤੋਂ ਘੱਟ ਹਨ। ਇਸ ਕਾਰਨ ਸਰਬੀਆ ਦੀ ਆਬਾਦੀ ਘੱਟ ਕੇ 70 ਲੱਖ ਤੱਕ ਪਹੁੰਚ ਗਈ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਸਾਲ 2050 ਤੱਕ ਸਰਬੀਆ ਦੀ ਆਬਾਦੀ ਹੋਰ 15 ਫੀਸਦੀ ਘੱਟ ਸਕਦੀ ਹੈ। ਘੱਟੇ ਬੱਚੇ ਪੈਦਾ ਕਰਨ ਦੇ ਰੁਝਾਨ ਨੂੰ ਘੱਟ ਕਰਨ ਲਈ ਸਰਬੀਆਈ ਅਧਿਕਾਰੀਆਂ ਨੇ ਕਈ ਪ੍ਰਸਤਾਵ ਦਿੱਤੇ ਹਨ। ਇਸ ਵਿਚ ਜੂਨ ਵਿਚ ਐਲਾਨੀ ਇਕ ਯੋਜਨਾ ਵੀ ਸ਼ਾਮਲ ਹੈ। ਯੋਜਨਾ ਮੁਤਾਬਕ ਉਨ੍ਹਾਂ ਇਲਾਕਿਆਂ ਵਿਚ ਘੱਟ ਮੰਜ਼ਿਲਾਂ ਵਾਲੇ ਮਕਾਨ ਬਣਨਗੇ, ਜਿੱਥੇ ਬੱਚਿਆਂ ਦੀ ਜਨਮ ਦਰ ਘੱਟ ਹੈ।

ਰਾਸ਼ਟਰਪਤੀ ਅਲੈਗਜ਼ੈਂਡਰ ਵੁਕਿਕ ਨੇ ਕਿਹਾ ਕਿ ਇਹ ਇਕ ਅਧਿਐਨ 'ਤੇ ਆਧਾਰਿਤ ਹੈ। ਜਿਸ ਵਿਚ ਪਤਾ ਚੱਲਦਾ ਹੈ ਕਿ 2 ਤੋਂ 4 ਮੰਜ਼ਿਲਾ ਘਰਾਂ ਵਿਚ ਰਹਿਣ ਵਾਲੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਦਰ ਦੁੱਗਣੀ ਜ਼ਿਆਦਾ ਹੈ। ਇਸ ਦੇ ਇਲਾਵਾ ਔਰਤਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨ ਲਈ ਨਵੇਂ ਮੈਟਰਨਟੀ ਦੇਖਭਾਲ ਕਾਨੁੰਨ ਪਾਸ ਕੀਤੇ ਗਏ ਹਨ।

Vandana

This news is Content Editor Vandana