ਤੁਲਸੀ ਗਬਾਰਡ ਨੇ ਕਿਹਾ, ਸੈਨੇਟਰ ਕਮਲਾ ਹੈਰਿਸ ਲੋਕਾਂ ਤੋਂ ਮੰਗੇ ਮੁਆਫੀ

08/02/2019 2:48:13 AM

ਵਾਸ਼ਿੰਗਟਨ - ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ 'ਚ ਸ਼ਾਮਲ ਭਾਰਤੀ ਮੂਲ ਦੀ ਤੁਲਸੀ ਗਬਾਰਡ ਨੇ ਭਾਰਤੀ-ਅਮਰੀਕੀ ਸੰਸਦੀ ਮੈਂਬਰ ਕਮਲਾ ਹੈਰਿਸ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹਿੰਦੇ ਹੋਏ ਲੋਕਾਂ ਨੇ ਕਸ਼ਟ ਝੱਲੇ। ਉਨ੍ਹਾਂ ਨੇ ਹੈਰਿਸ ਤੋਂ ਇਸ ਦੇ ਲਈ ਮੁਆਫੀ ਦੀ ਮੰਗ ਕੀਤੀ।

ਭਾਰਤੀ ਅਮਰੀਕੀ ਲੋਕਾਂ 'ਚ ਮਸ਼ਹੂਰ ਦੋਹਾਂ ਉਮੀਦਵਾਰ ਗਬਾਰਡ (38) ਅਤੇ ਹੈਰਿਸ (54) ਨੇ ਡੇਟਰਿਓਟ 'ਚ ਬੁੱਧਵਾਰ ਨੂੰ ਸੀ. ਐੱਨ. ਐੱਨ. ਵੱਲੋਂ ਡੈਮੋਕ੍ਰੇਟਿਕ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰਾਂ ਲਈ ਆਯੋਜਿਤ ਬਹਿਸ ਦਾ ਮੰਚ ਸਾਂਝਾ ਕੀਤਾ। ਮੌਜੂਦਾ ਰਾਏਸ਼ੁਮਾਰੀ 'ਚ ਹੈਰਿਸ ਨੂੰ ਕਾਫੀ ਪਿੱਛੇ ਛੱਡ ਚੁੱਕੀ ਗਬਾਰਡ ਅਜਿਹੀ ਪਹਿਲੀ ਹਿੰਦੂ ਮਹਿਲਾ ਹੈ ਜੋ ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਬਹਿਸ ਦੌਰਾਨ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਲੈ ਕੇ ਉਹ ਕੈਲੀਫੋਰਨੀਆ ਦੀ ਸੈਨੇਟਰ 'ਤੇ ਹਮਲਾਵਰ ਰਹੀ।

ਗਬਾਰਡ ਨੇ ਚਹੇਤਿਆਂ ਦੀਆਂ ਤਾੜੀਆਂ ਦੀ ਆਵਾਜ਼ ਵਿਚਾਲੇ ਕਿਹਾ ਕਿ ਸੈਨੇਟਰ ਹੈਰਿਸ ਸ਼ਰਮਨਾਕ ਗੱਲ ਇਹ ਹੈ ਕਿ ਜਦੋਂ ਇਸ ਸਥਿਤੀ 'ਚ ਸੀ ਕਿ ਤੁਸੀਂ ਫੈਸਲਾ ਕਰ ਸਕੋਂ ਅਤੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ 'ਤੇ ਅਸਰ ਪਾ ਸਕੋਂ ਖਾਸ ਕਰਕੇ ਉਹ ਜੋ ਮੌਤ ਨਾਲ ਲੱੜ ਰਹੇ ਸਨ, ਪਰ ਤੁਸੀਂ ਅਜਿਹਾ ਨਹੀਂ ਕੀਤਾ। ਗਬਾਰਡ ਨੇ ਕਿਹਾ ਕਿ ਇਸ ਦੇ ਲਈ ਕੋਈ ਬਹਾਨਾ ਨਹੀਂ ਹੈ। ਬਤੌਰ ਜੱਜ ਆਪਣੇ ਸ਼ਾਸ਼ਨਕਾਲ ਦੇ ਸਮੇਂ ਲੋਕਾਂ ਨੇ ਜੋ ਪਰੇਸ਼ਾਨੀਆਂ ਝੱਲੀਆਂ ਹਨ ਉਸ ਦੇ ਲਈ ਤੁਹਾਨੂੰ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਹੈਰਿਸ ਨੇ ਇਸ ਦਾ ਜਵਾਬ ਵੀ ਦਿੱਤਾ ਅਤੇ ਕਿਹਾ ਕਿ ਕੈਲੀਫੋਰਨੀਆ ਲਈ ਕੰਮ ਕਰਨ 'ਤੇ ਮਾਣ ਹੈ।

Khushdeep Jassi

This news is Content Editor Khushdeep Jassi