ਸੀਨੇਟ ਕਮੇਟੀ ਅੱਜ ਟਰੰਪ ਜੂਨੀਅਰ ਤੋਂ ਕਰੇਗੀ ਪੁੱਛਗਿੱਛ

07/22/2017 7:10:17 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਚੋਣ 'ਚ ਰੂਸੀ ਦਖਲਅੰਦਾਜੀ ਦੀ ਜਾਂਚ ਕਰ ਰਹੀ ਸੀਨੇਟ ਕਮੇਟੀ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਟਰੰਪ ਜੂਨੀਅਰ, ਜੁਆਈ ਅਤੇ ਸਾਬਕਾ ਅਭਿਆਨ ਪ੍ਰਬੰਧਕ ਤੋਂ ਪੁੱਛਗਿੱਛ ਕਰੇਗੀ। ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਟਰੰਪ ਜੂਨੀਅਰ ਅਤੇ ਸਾਬਕਾ ਅਭਿਆਨ ਪ੍ਰਬੰਧਕ ਪਾਲ ਮਾਨਫੋਰਟ ਨੂੰ ਕਮੇਟੀ ਸਾਮਹਣੇ ਪੇਸ਼ ਹੋਣ ਲਈ ਸੰਮਨ ਜਾਰੀ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਭਵਿੱਖ 'ਚ ਉਨ੍ਹਾਂ ਕੋਲ ਅਜਿਹਾ ਕਰਨ ਦਾ ਅਧਿਕਾਰ ਸੁਰੱਖਿਅਤ ਹੈ।
ਕਮੇਟੀ ਨੇ ਕਿਹਾ ਕਿ ਉਸ ਨੇ ਗਲੇਨ ਸਿਮਪਸਨ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਇਸ 'ਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਦਿੱਤਾ ਸੀ। ਸਿਮਪਸਨ ਦੀ ਫਰਮ ਨੇ ਰਾਸ਼ਟਰਪਤੀ ਚੋਣ ਦੌਰਾਨ ਉਕਤ ਉਮੀਦਵਾਰ ਡੋਨਾਲਡ ਟਰੰਪ 'ਤੇ ਇਕ ਦਸਤਾਵੇਜ਼ ਕੰਪਾਇਲ ਕੀਤੀ ਸੀ।