ਸੁਰੱਖਿਆ, ਵਪਾਰ ਉੱਤੇ ਗੱਲਬਾਤ ਲਈ ਜਾਪਾਨ ਵਿਚ ਹਨ ਬ੍ਰਿਟੇਨ ਦੇ ਵਿਦੇਸ਼ ਮੰਤਰੀ

07/20/2017 1:38:15 PM

ਟੋਕੀਓ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਸੁਰੱਖਿਆ ਅਤੇ ਵਪਾਰ ਉੱਤੇ ਗੱਲਬਾਤ ਕਰਨ ਲਈ ਜਾਪਾਨ ਪਹੁੰਚ ਗਏ ਹਨ । ਜਾਪਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜਾਨਸਨ ਆਪਣੇ ਹਮਰੁਤਬਾ ਫੁਮਿਓ ਕਿਸ਼ਿਦਾ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਵਿਦੇਸ਼ ਅਤੇ ਸੁਰੱਖਿਆ ਸਹਿਯੋਗ ਵਧਾਉਣ ਦੇ ਮੁੱਦੇ ਉੱਤੇ ਗੱਲਬਾਤ ਕਰਨਗੇ । ਗੱਲਬਾਤ ਦੇ ਏਜੇਂਡੇ ਵਿਚ ਉੱਤਰ ਕੋਰੀਆ ਦਾ ਮਿਸਾਈਲ ਪ੍ਰੀਖਣ ਅਤੇ ਬਰੇਕਜਿਟ ਮੁੱਖ ਮੁੱਦਾ ਹੋ ਸਕਦਾ ਹੈ । ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਾਨਸਨ ਬਰਮਿੰਘਮ ਯੂਨੀਵਰਸਿਟੀ ਨਾਲ ਸਹਿਯੋਗ ਕਰਨ ਵਾਲੀ ਟੋਕੀਓ ਦੀ ਵਸੇਦਾ ਯੂਨੀਵਰਸਿਟੀ ਵਿਚ ਇਕ ਰੋਬੋਟਿਕਸ ਕੇਂਦਰ ਦਾ ਵੀ ਦੌਰਾ ਕਰਣਗੇ । ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਉਹ ਜਾਪਾਨੀ ਵਪਾਰਕ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ । 2012 ਦੇ ਓਲੰਪਿਕ ਦੌਰਾਨ ਲੰਡਨ ਦੇ ਮੇਅਰ ਰਹੇ ਜਾਨਸਨ ਦੀ ਯੋਜਨਾ 2020 ਵਿਚ ਟੋਕੀਓ ਵਿਚ ਹੋਣ ਵਾਲੀ ਖੇਡ ਵਿਚ ਮਦਦ ਕਰਨ ਲਈ ਓਲੰਪਿਕ ਮੰਤਰੀ ਤਮਯੋ ਮਰੂਕਵਾ ਨਾਲ ਮਿਲ ਕੇ ਆਪਣਾ ਅਨੁਭਵ ਸਾਂਝਾ ਕਰਨਗੇ ।