ਸਕਾਟਲੈਂਡ ਦੇ ਕੁਝ ਹਿੱਸਿਆਂ ''ਚ ਤੂਫ਼ਾਨ ਏਡਨ ਆਉਣ ਦੀ ਚਿਤਾਵਨੀ ਜਾਰੀ

10/31/2020 12:58:51 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਦੇ ਨਾਲ ਹੁਣ ਸਕਾਟਲੈਂਡ 'ਤੇ ਇਕ ਹੋਰ ਕੁਦਰਤੀ ਆਫਤ ਏਡਨ ਤੂਫਾਨ ਦਾ ਸੰਕਟ ਮੰਡਰਾ ਰਿਹਾ ਹੈ। ਏਡਨ ਇਸ ਹਫਤੇ ਯਾਤਰਾ ਅਤੇ ਹੈਲੋਵੀਨ ਵਿਚ ਵਿਘਨ ਪਾ ਸਕਦਾ ਹੈ ਕਿਉਂਕਿ ਇਸ ਨਾਲ ਸਕਾਟਲੈਂਡ ਦੇ ਕੁਝ ਹਿੱਸੇ ਭਾਰੀ ਮੀਂਹ ਅਤੇ ਤੇਜ਼ ਰਫਤਾਰ ਦੀਆਂ ਹਵਾਵਾਂ ਦਾ ਸਾਹਮਣੇ ਕਰਨਗੇ।

ਮੌਸਮ ਵਿਭਾਗ ਵਲੋਂ ਦੇਸ਼ ਭਰ ਵਿਚ ਖਰਾਬ ਮੌਸਮ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਨਾਲ ਦੇਸ਼ ਦੇ ਬਹੁਤ ਸਾਰੇ ਹਿੱਸੇ ਬਿਜਲੀ ਦੇ ਨੈੱਟਵਰਕ ਅਤੇ ਜਨਤਕ ਆਵਾਜਾਈ ਵਿਚ ਵਿਘਨ ਲਈ ਅਲਰਟ 'ਤੇ ਹਨ। ਮੌਸਮ ਦੀ ਪਹਿਲੀ ਚਿਤਾਵਨੀ ਕੱਲ ਸਵੇਰੇ 3 ਵਜੇ ਤੋਂ ਗਲਾਸਗੋ, ਆਇਰਸ਼ਾਇਰ ਅਤੇ ਟਾਇਸਾਈਡ ਦੇ ਬਹੁਤ ਸਾਰੇ ਹਿੱਸਿਆਂ ਵਿਚ ਲਾਗੂ ਹੋਵੇਗੀ, ਜੋ ਕਿ ਸ਼ਾਮ 7 ਵਜੇ ਤਕ ਲਗਾਤਾਰ ਭਾਰੀ ਮੀਂਹ ਦਾ ਖਦਸ਼ਾ ਪ੍ਰਗਟਾਉਂਦੀ ਹੈ। 

ਇਸ ਤੋਂ ਇਲਾਵਾ ਪੱਛਮੀ ਆਈਸਲਜ਼ ਵੀ ਐਤਵਾਰ ਨੂੰ ਤੂਫ਼ਾਨ ਦਾ ਸਾਹਮਣਾ ਕਰ ਸਕਦੇ ਹਨ। ਤੇਜ਼ ਹਵਾਵਾਂ ਦੇ ਮੱਦੇਨਜ਼ਰ ਵੈਸਟ ਹਾਈਲੈਂਡ ਲਾਈਨ ਦੇ ਦੱਖਣੀ ਭਾਗ ਵਿਚ ਦੁਪਹਿਰ 12 ਵਜੇ ਤੋਂ ਬਾਅਦ ਅਤੇ ਇਸ ਦੇ ਨਾਲ ਹੀ ਹਾਈਲੈਂਡ ਮੇਨਲਾਈਨ ਵਿਚ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ 40 ਮੀਲ ਪ੍ਰਤੀ ਘੰਟਾ ਸਪੀਡ ਦੀ ਪਾਬੰਦੀ ਲਗਾਈ ਜਾਵੇਗੀ। ਮੁੱਖ ਮੌਸਮ ਵਿਗਿਆਨੀ ਫਰੈਂਕ ਸੌਂਡਰਸ ਅਨੁਸਾਰ "ਅਸੀਂ ਹਫ਼ਤੇ ਦੇ ਅਖੀਰ ਵਿਚ ਇਸ ਆਮ ਪੱਤਝੜ ਦਾ ਮੌਸਮ ਜਾਰੀ ਦੇਖਾਂਗੇ ਅਤੇ ਭਾਰੀ ਬਾਰਸ਼, ਤੇਜ਼ ਹਵਾਵਾਂ ਨਾਲ ਕੁਝ ਖੇਤਰਾਂ ਵਿੱਚ ਹੜ੍ਹਾਂ ਦੇ ਜ਼ੋਖ਼ਮ ਦੀ ਵੀ ਉਮੀਦ ਹੈ।"

Lalita Mam

This news is Content Editor Lalita Mam