ਭਾਰਤ ''ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ''ਤੇ ਪਾਬੰਦੀ ਲਗਾਉਣਾ ਦੇਸ਼ ਦੇ ਸਰਬੋਤਮ ਹਿੱਤ ''ਚ : ਮੌਰੀਸਨ

05/03/2021 7:01:51 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਤੋਂ ਆਪਣੇ ਦੇਸ਼ ਪਰਤਣ ਦੀ ਕੋਸ਼ਿਸ਼ ਕਰਨ ਵਾਲੇ ਆਸਟ੍ਰੇਲੀਆਈ ਨਾਗਰਿਕਾਂ 'ਤੇ ਰੋਕ ਲਗਾਉਣ ਅਤੇ ਜੇਲ੍ਹ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਕਰਨ ਵਾਲੇ ਫ਼ੈਸਲੇ ਦਾ ਸੋਮਵਾਰ ਨੂੰ ਬਚਾਅ ਕਰਦਿਆਂ ਇਕ ਬਿਆਨ ਦਿੱਤਾ। ਮੌਰੀਸਨ ਮੁਤਾਬਕ ਇਹ ਫ਼ੈਸਲਾ ਦੇਸ਼ ਦੇ 'ਸਰਬੋਤਮ ਹਿੱਤ' ਵਿਚ ਹੈ ਅਤੇ ਇਹ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕੇਗਾ।

ਆਸਟ੍ਰੇਲੀਆ ਦੀ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਆਪਣੇ ਉਹਨਾਂ ਨਾਗਰਿਕਾਂ ਦੇ ਦੇਸ਼ ਪਰਤਣ 'ਤੇ ਹਾਲ ਹੀ ਵਿਚ ਰੋਕ ਲਗਾ ਦਿੱਤੀ ਹੈ ਜਿਹਨਾਂ ਨੇ ਆਸਟ੍ਰੇਲੀਆ ਵਾਪਸ ਆਉਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਬਤੀਤ ਕੀਤੇ ਹਨ। ਸਰਕਾਰ ਨੇ ਧਮਕੀ ਦਿੱਤੀ ਹੈ ਕਿ ਅਜਿਹੇ ਲੋਕਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ ਅਤੇ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਜਾਂ 660000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਮੌਰੀਸਨ ਨੇ ਕਿਹਾ ਕਿ ਇਹ ਇਕ ਅਸਥਾਈ ਵਿਵਸਥਾ ਹੈ ਅਤੇ ਬਹੁਤ ਮੁਸ਼ਕਲ ਫ਼ੈਸਲਾ ਹੈ। ਉਹਨਾਂ ਨੇ ਕਿਹਾ,''ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਤਾਂ ਜੋ ਸਾਡੇ ਇੱਥੇ ਆਸਟ੍ਰੇਲੀਆ ਵਿਚ ਕੋਵਿਡ-19 ਦੀ ਤੀਜੀ ਲਹਿਰ ਨਾ ਆਵੇ ਅਤੇ ਸਾਡੀ ਕੁਆਰੰਟੀਨ ਵਿਵਸਥਾ ਮਜ਼ਬੂਤ ਬਣੀ ਰਹੇ।'' 

ਪੜ੍ਹੋ ਇਹ ਅਹਿਮ ਖਬਰ - ਭਾਰਤ ਨਾਲ ਯਾਤਰਾ ਪਾਬੰਦੀ ਲਗਾਉਣੀ ਸਮੇਂ ਦੀ ਲੋੜ : ਸਕੌਟ ਮੌਰੀਸਨ

ਮੌਰੀਸਨ ਨੇ ਕਿਹਾ ਕਿ ਇਹ ਦੇਸ਼ ਦੇ ਸਰਬੋਤਮ ਹਿੱਤ ਵਿਚ ਹੈ। ਮੌਰੀਸਨ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਭਾਰਤੀ ਭਾਈਚਾਰੇ ਲਈ ਖਰਾਬ ਮਹਿਸੂਸ ਹੁੰਦਾ ਹੈ। ਪੀ.ਐੱਮ. ਮੌਰੀਸਨ ਨੇ ਕਿਹਾ,''ਅਸੀਂ ਆਪਣੇ ਹੋਵਰਡ ਸਪ੍ਰਿੰਗਸ ਕੇਂਦਰ ਵਿਚ ਭਾਰਤ ਤੋਂ ਪਰਤਣ ਵਾਲਿਆਂ ਵਿਚ ਇਨਫੈਕਸ਼ਨ ਦਰ ਵਿਚ ਸੱਤ ਗੁਣਾ ਦਾ ਵਾਧਾ ਦੇਖਿਆ ਹੈ।'' ਉਹਨਾਂ ਨੇ ਕਿਹਾ,''ਇਹ ਅਹਿਮ ਹੈ ਕਿ ਅਸੀਂ ਯਕੀਨੀ ਕਰੀਏ ਕਿ ਸਾਡੇ ਇੱਥੇ ਅਸਥਾਈ ਰੋਕ ਹੋਵੇ ਤਾਂ ਜੋ ਉਹਨਾਂ ਕੁਆਰੰਟੀਨ ਕੇਂਦਰਾਂ ਵਿਚ ਵਿਵਸਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਜਾਂਚ ਦੀ ਵਿਵਸਥਾ ਨੂੰ ਵੀ ਮਜ਼ਬੂਤ ਕੀਤਾ ਜਾ ਸਕੇ ਅਤੇ ਇਹ ਨਾ ਸਿਰਫ ਭਾਰਤ ਤੋਂ ਰਵਾਨਾ ਹੁੰਦੇ ਹੋਏ ਹੋਵੇ ਸਗੋਂ ਤੀਜੇ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵੀ ਹੋਵੇ।''

ਪ੍ਰਧਾਨ ਮੰਤਰੀ ਨੇ 2ਜੀਬੀ ਰੇਡੀਓ ਚੈਨਲ ਤੋਂ ਕਿਹਾ ਕਿ ਵਿਸ਼ੇਸ਼ ਉਡਾਣਾਂ ਜ਼ਰੀਏ ਰਜਿਸਟਰਡ ਕਰਵਾਏ ਗਏ ਕਰੀਬ 20,000 ਲੋਕਾਂ ਨੂੰ ਵਾਪਸ ਦੇਸ਼ ਲੈ ਕੇ ਆਏ ਹਾਂ। ਵਿਰੋਧੀ ਧਿਰ ਦੇ ਨੇਤਾ ਐਨਥੋਨੀ ਅਲਬਾਨੀ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਭਾਰਤ ਵਿਚ ਛੱਡਣ ਅਤੇ ਵਾਪਸ ਆਉਣ 'ਤੇ ਜ਼ੁਰਮਾਨੇ ਅਤੇ ਜੇਲ੍ਹ ਦੀ ਸਜ਼ਾ ਦੇਣ ਲਈ ਪ੍ਰਧਾਨ ਮੰਤਰੀ ਮੌਰੀਸਨ ਦੀ ਆਲੋਚਨਾ ਕੀਤੀ ਹੈ।

ਨੋਟ- ਸਕੌਟ ਮੌਰੀਸਨ ਦੇ ਆਸਟ੍ਰੇਲੀਆਈ ਨਾਗਿਰਕਾਂ ਲਈ ਦਿੱਤੇ ਬਿਆਨ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana