ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਟਰੰਪ ਪਹੁੰਚੇ ਸਕਾਟਲੈਂਡ

07/14/2018 10:19:52 PM

ਗਲਾਸਗੋ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਕਾਟਲੈਂਡ ਪਹੁੰਚ ਗਏ ਹਨ। ਇਸ ਵਿਚਾਲੇ ਉਨ੍ਹਾਂ ਦੀ ਯਾਤਰਾ ਦੇ ਵਿਰੋਧ 'ਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਸ਼ੁੱਕਰਵਾਰ ਰਾਤ ਨੂੰ 10:10 ਵਜੇ ਪ੍ਰੇਸਟਵਿਕ ਏਅਰਪੋਰਟ 'ਤੇ ਪਹੁੰਚੇ। ਦੱਸ ਦਈਏ ਕਿ ਉਹ ਬ੍ਰਿਟੇਨ ਦਾ 2 ਦਿਨਾਂ ਦੌਰਾ ਖਤਮ ਕਰਨ ਤੋਂ ਬਾਅਦ ਸਕਾਟਲੈਂਡ ਪਹੁੰਚੇ ਹਨ।

ਏਅਰਪੋਰਟ 'ਤੇ ਸਕਾਟਲੈਂਡ ਦੇ ਸਕੱਤਰ ਡੇਵਿਡ ਮੁੰਡੇਲ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਬ੍ਰਿਟੇਨ ਸਰਕਾਰ ਵੱਲੋਂ ਟਰੰਪ ਦੀ ਅਗਵਾਈ ਕਰ ਖੁਸ਼ ਹਨ। ਟਰੰਪ ਐਤਵਾਰ ਤੱਕ ਆਇਰਸ਼ਾਇਰ 'ਚ ਆਪਣੇ ਟਨਰਬੇਰੀ ਗੋਲਫ ਹੋਟਲ 'ਚ ਹੀ ਰਹਿਣਗੇ। ਟਰੰਪ ਫਸਟ ਨੇਤਾ ਨਿਕੋਲਾ ਸਟ੍ਰਜਨ ਨਾਲ ਮੁਲਾਕਾਤ ਨਹੀਂ ਕਰ ਸਕਦੇ ਕਿਉਂਕਿ ਨਿਕੋਲਾ ਟਰੰਪ ਦੀ ਮੁੱਖ ਵਿਰੋਧੀ ਰਹੀ ਹੈ। ਉਥੇ ਹੀ ਨਿਕੋਲਾ ਨੇ ਸ਼ਨੀਵਾਰ ਨੂੰ ਪ੍ਰਾਈਡ ਗਲਾਸੋ ਟਰੰਪ ਦੇ ਵਿਰੋਧ 'ਚ ਕੱਢੀ ਗਈ ਰੈਲੀ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ।


 

ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਟਰੰਪ ਦੇ ਸਕਾਟਲੈਂਡ ਪਹੁੰਚਣ ਤੋਂ ਪਹਿਲਾਂ ਗਲਾਸਗੋ 'ਚ ਹਜ਼ਾਰਾਂ ਪ੍ਰਦਰਨਸ਼ਕਾਰੀ ਜਾਰਜ ਸਕੁਆਇਰ 'ਤੇ ਇਕੱਠਾ ਹੋ ਗਏ। ਟਰੰਪ ਨੇ ਟਰਨਬੇਰੀ ਪਹੁੰਚਣ ਤੋਂ ਤੁਰੰਤ ਬਾਅਦ ਇਕ ਪਾਵਰ ਪੈਰਾਗਲਾਈਡਰ ਨੂੰ ਟਰੰਪ ਦੇ ਹੋਟਲ ਕੋਲ ਉੱਡਦੇ ਦੇਖਿਆ ਗਿਆ। ਟਰੰਪ ਦੇ ਵਿਰੋਧ 'ਚ ਸ਼ਨੀਵਾਰ ਨੂੰ ਏਡੀਨਬਰਗ 'ਚ ਸਕਾਟਿਸ਼ ਸੰਸਦ ਦੇ ਬਾਹਰ ਰਾਸ਼ਟਰੀ ਵਿਰੋਧ ਪ੍ਰਦਰਸ਼ਨ ਦੇ ਤਹਿਤ ਲੋਕ ਇਕੱਠਾ ਹੋਏ। ਟਰੰਪ ਐਤਵਾਰ ਨੂੰ ਸਕਾਟਲੈਂਡ ਤੋਂ ਰਵਾਨਾ ਹੋਣ ਤੋਂ ਬਾਅਦ ਫਿਨਲੈਂਡ ਜਾਣਗੇ। ਟਰੰਪ ਫਿਨਲੈਂਡ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ।