ਗਲਾਸਗੋ ਹਿੰਦੂ ਮੰਦਰ ਵਿਖੇ ਮਨਾਇਆ ਗਿਆ ਕਰਵਾ ਚੌਥ ਦਾ ਤਿਉਹਾਰ

11/05/2020 12:52:25 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਗਲਾਸਗੋ ਵਿਖੇ ਕਰਵਾ ਚੌਥ ਦਾ ਤਿਉਹਾਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ। ਬੇਸ਼ੱਕ ਕੋਰੋਨਾਵਾਇਰਸ ਦੇ ਦੌਰ ਤੋਂ ਪਹਿਲੇ ਸਮਾਗਮਾਂ ਵਿੱਚ ਸਕਾਟਲੈਂਡ ਭਰ ਵਿੱਚੋਂ ਦੂਰੋਂ ਦੂਰੋਂ ਸ਼ਰਧਾਲੂ ਪਹੁੰਚਦੇ ਸਨ, ਪਰ ਹੁਣ ਸੀਮਤ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। 

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ, ਜਾਪਾਨ ਅਤੇ ਭਾਰਤੀ ਨੇਵੀ ਨਾਲ ਯੁੱਧ ਅਭਿਆਸ 'ਚ ਸ਼ਾਮਲ ਹੋਇਆ ਆਸਟ੍ਰੇਲੀਆ

ਇਸ ਸਮੇਂ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਬੀਬੀਆਂ ਵੱਲੋਂ ਮੰਦਰ ਵਿਖੇ ਪਹੁੰਚ ਕੇ ਕਥਾ ਸਰਵਣ ਕੀਤੀ ਗਈ। ਅਚਾਰੀਆ ਮੇਧਨੀਪਤੀ ਮਿਸ਼ਰਾ ਜੀ ਵੱਲੋਂ ਕਥਾ ਸੁਨਾਉਣ ਦੇ ਨਾਲ ਕਰਵਾ ਚੌਥ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਘਰ-ਘਰ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ।

Vandana

This news is Content Editor Vandana