ਸਕਾਟਲੈਂਡ: ਤਨਖ਼ਾਹ ''ਚ ਵਾਧੇ ਨੂੰ ਲੈ ਕੇ ਇਕ ਹਫ਼ਤੇ ਦੀ ਹੜਤਾਲ ਕਰਨਗੇ ਕੂੜਾ ਚੁੱਕਣ ਵਾਲੇ ਕਾਮੇ

08/11/2022 10:09:51 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਵੱਖ-ਵੱਖ ਮਹਿਕਮਿਆਂ ਦੇ ਕਾਮਿਆਂ ਵੱਲੋਂ ਹੜਤਾਲਾਂ ਨਿਰੰਤਰ ਜਾਰੀ ਹਨ। ਰੇਲ ਕਰਮਚਾਰੀਆਂ, ਡਾਕ ਕਰਮਚਾਰੀਆਂ ਤੋਂ ਬਾਅਦ ਹੁਣ ਕੂੜਾ ਚੁੱਕਣ ਵਾਲੇ ਕਾਮਿਆਂ ਵੱਲੋਂ ਵੀ ਆਪਣੀ ਤਨਖ਼ਾਹ ਵਿਚ ਵਾਧੇ ਨੂੰ ਲੈ ਕੇ ਹੜਤਾਲ ਦਾ ਬਿਗੁਲ ਵਜਾ ਦਿੱਤਾ ਗਿਆ ਹੈ।

ਸਕਾਟਲੈਂਡ ਦੀਆਂ 15 ਕੌਂਸਲਾਂ ਦਾ ਕੂੜਾ ਇਕੱਠਾ ਕਰਨ ਵਾਲੇ ਲਗਭਗ 1500 ਕਾਮੇ 24 ਤੋਂ 31 ਅਗਸਤ ਤੱਕ ਹੜਤਾਲ ਕਰਨ ਜਾ ਰਹੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕ ਕੂੜੇ ਦੀ ਸਮੱਸਿਆ ਨਾਲ ਜੂਝਣ ਲਈ ਮਜਬੂਰ ਹੋਣਗੇ। ਹੜਤਾਲ ਦਾ ਪ੍ਰਕੋਪ ਝੱਲਣ ਵਾਲੀਆਂ ਕੌਂਸਲਾਂ ਵਿੱਚ ਐਬਰਡੀਨ, ਐਂਗਸ, ਕਲੈਕਮੈਨਨਸਾਇਰ, ਡੰਡੀ, ਈਸਟ ਆਇਰਸ਼ਾਇਰ, ਈਸਟ ਲੋਥੀਅਨ, ਈਸਟ ਰੇਨਫਰਿਊਸ਼ਾਇਰ, ਐਡਿਨਬਰਾ, ਫਾਲਕਰਕ, ਗਲਾਸਗੋ, ਹਾਈਲੈਂਡ, ਇਨਵਰਕਲਾਈਡ, ਸਾਊਥ ਆਇਰਸ਼ਾਇਰ, ਸਾਊਥ ਲੈਨਾਰਕਸ਼ਾਇਰ ਅਤੇ ਵੈਸਟ ਲੋਥੀਅਨ ਦੇ ਨਾਂ ਸ਼ਾਮਲ ਹਨ।

cherry

This news is Content Editor cherry