ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਲੰਡਨ ਦੀਆਂ ਸੜਕਾਂ ''ਤੇ ਕੀਤੀ ਸਫ਼ਾਈ

06/19/2021 2:44:50 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿਚ ਹਜ਼ਾਰਾਂ ਦੀ ਤਦਾਦ ਵਿਚ ਫੁੱਟਬਾਲ ਪ੍ਰੇਮੀ ਸ਼ਮੂਲੀਅਤ ਕਰ ਰਹੇ ਹਨ, ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਕੂੜੇ ਨਾਲ ਭਰ ਗਈਆਂ ਹਨ ਪਰ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਰਾਤ ਦੇ ਮੈਚ ਤੋਂ ਪਹਿਲਾਂ ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ ਸੈਂਟਰਲ ਲੰਡਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਿੱਸਾ ਲੈਣ ਤੋਂ ਬਾਅਦ ਕੂੜਾ ਚੁੱਕਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਲੈਸਟਰ ਸਕੁਏਰ ਸਕਾਟਲੈਂਡ ਦੇ ਸਮਰੱਥਕਾਂ ਨਾਲ ਭਰਿਆ ਹੋਇਆ ਸੀ ਜੋ ਕਿ ਸਕਾਟਲੈਂਡ ਦੇ ਝੰਡਿਆਂ ਨੂੰ ਆਪਣੇ ਮੋਢਿਆਂ 'ਤੇ ਲਹਿਰਾ ਰਹੇ ਸਨ। ਇੰਗਲੈਂਡ ਅਤੇ ਸਕਾਟਲੈਂਡ ਦਰਮਿਆਨ ਫੁੱਟਬਾਲ ਮੈਚ ਦੇਖਣ ਲਈ ਲੱਗਭਗ 22,000 ਸਕਾਟਿਸ਼ ਸਮਰਥਕ ਰਾਜਧਾਨੀ ਲੰਡਨ ਆਏ ਪਰ ਸਿਰਫ਼ 2,600 ਹੀ ਵੈਂਬਲੀ ਲਈ ਟਿਕਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ।

ਕੋਵਿਡ ਦੇ ਪ੍ਰਭਾਵ ਕਾਰਨ ਸ਼ਹਿਰ ਵਿਚ ਕੋਈ ਫੈਨ ਜ਼ੋਨ ਨਾ ਹੋਣ ਕਾਰਨ ਪ੍ਰਸ਼ੰਸਕਾਂ ਦੀ ਜ਼ਿਆਦਾਤਰ ਗਿਣਤੀ ਨੇ ਪੱਬਾਂ ਪਾਰਕਾਂ ਆਦਿ ਨੂੰ ਆਪਣਾ ਡੇਰਾ ਬਣਾਇਆ। ਇਸੇ ਵਜ੍ਹਾ ਕਰਕੇ ਸੜਕਾਂ 'ਤੇ ਕੂੜਾ ਹੀ ਕੂੜਾ ਖਿੱਲਰਿਆ ਦਿਸਣ ਲੱਗਾ ਪਰ ਕੁੱਝ ਜਿੰਮੇਵਾਰ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ 8 ਵਜੇ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਤਹਿਤ ਕੈਨਾਂ, ਕੱਚ ਦੀਆਂ ਬੋਤਲਾਂ ਅਤੇ ਪਲਾਸਟਿਕ ਬੈਗਾਂ ਆਦਿ ਦੀ ਸਫ਼ਾਈ ਕੀਤੀ। ਹਾਲਾਂਕਿ ਪ੍ਰਸ਼ੰਸਕਾਂ ਦੇ ਇਕ ਸਮੂਹ ਨੇ ਹਾਈਡ ਪਾਰਕ ਵਿਚ ਇਕੱਠੇ ਹੋ ਕੇ ਇਸ ਨੂੰ ਅਣ ਅਧਿਕਾਰਿਤ ਫੈਨ ਜ਼ੋਨ ਵਿਚ ਤਬਦੀਲ ਕੀਤਾ, ਜਦਕਿ ਕੋਰੋਨਾ ਕਾਰਨ ਪ੍ਰਸ਼ਾਸਨ ਵੱਲੋਂ ਵੱਡੇ ਸਮੂਹਾਂ ਵਿਚ ਇਕੱਠੇ ਨਾ ਹੋਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਸਨ।

cherry

This news is Content Editor cherry