ਸਕਾਟਲੈਂਡ: ਐਡਿਨਬਰਾ ''ਚ ਕੋਵਿਡ ਟੀਕਾ ਲੱਗਣ ਤੋਂ 48 ਘੰਟਿਆਂ ਬਾਅਦ ਹੋਈ ਔਰਤ ਦੀ ਮੌਤ

05/01/2021 6:27:14 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਐਡਿਨਬਰਾ ਦੀ ਇਕ ਔਰਤ ਨੂੰ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਡੋਜ਼ ਲੈਣ ਦੇ 48 ਘੰਟਿਆਂ ਬਾਅਦ ਉਸ ਦੇ ਘਰ ਵਿਚ ਮ੍ਰਿਤਕ ਪਾਇਆ ਗਿਆ ਹੈ। ਕੈਰਨ ਟੁਲੀ (59) ਨਾਮ ਦੀ ਇਸ ਮਹਿਲਾ ਨੂੰ ਐਸਟ੍ਰਾਜੇਨੇਕਾ ਦਾ ਟੀਕਾ ਲਗਵਾਉਣ ਦੇ ਬਾਅਦ ਸਿਰ ਦਰਦ ਅਤੇ ਚੱਕਰ ਆਉਣੇ ਮਹਿਸੂਸ ਹੋਏ ਸਨ। ਕੈਰਨ ਪੇਸ਼ੇ ਵਜੋਂ  999 ਕਾਲ ਹੈਂਡਲਰ ਸੀ। ਦਮੇ ਨਾਲ ਪੀੜਤ ਹੋਣ ਕਰਕੇ ਲੰਮੇ ਸਮੇਂ ਬਾਅਦ ਆਪਣੀ ਨੌਕਰੀ 'ਤੇ ਪਰਤੀ ਸੀ ਅਤੇ ਉਸ ਨੇ ਆਪਣੇ 63 ਸਾਲਾ ਪਤੀ ਰਿਚਰਡ ਦੇ ਵੀਰਵਾਰ ਨੂੰ ਕੰਮ 'ਤੇ ਜਾਣ ਤੋਂ ਪਹਿਲਾਂ ਪੈਰਾਸੀਟਾਮੋਲ ਦੀ ਗੋਲੀ ਲਈ ਸੀ। ਕੈਰਨ ਦਾ ਪਤੀ ਜਦੋਂ ਤਿੰਨ ਘੰਟੇ ਬਾਅਦ ਕੋਲਿੰਟਨ, ਐਡਿਨਬਰਾ ਵਿਚ ਆਪਣੇ ਘਰ ਪਰਤਿਆ ਤਾਂ ਉਸ ਨੂੰ ਮ੍ਰਿਤਕ ਪਾਇਆ।

ਰਿਚਰਡ ਨੇ ਦੱਸਿਆ ਕਿ ਕੈਰਨ ਨੇ ਮੰਗਲਵਾਰ ਦੀ ਸਵੇਰ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਸੀ ਅਤੇ ਉਸੇ ਰਾਤ ਕੰਮ 'ਤੇ ਵੀ ਗਈ ਸੀ ਪਰ ਠੀਕ ਮਹਿਸੂਸ ਨਾ ਹੋਣ ਕਰਕੇ ਜਲਦ ਵਾਪਸ ਆ ਗਈ ਸੀ। ਐਂਬੂਲੈਂਸ ਦੇ ਅਮਲੇ ਨੇ ਕੈਰਨ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ। ਕੈਰਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟ ਮਾਰਟਮ ਕੀਤਾ ਜਾਵੇਗਾ। ਰਿਚਰਡ ਨੇ ਕਿਹਾ ਕਿ ਪਹਿਲੀ ਡੋਜ਼ ਦੇ ਬਾਅਦ ਉਸ ਦੀ ਬਾਂਹ 'ਚ ਤਕਲੀਫ਼ ਸੀ ਪਰ ਉਹ ਦੂਜੀ ਡੋਜ਼ ਤੱਕ ਤੰਦਰੁਸਤ ਸੀ। ਐਸਟਰਾਜੇਨੇਕਾ ਟੀਕੇ ਨਾਲ ਖੂਨ ਜੰਮਣ ਦੀਆਂ ਕਈ ਸ਼ਿਕਾਇਤਾ ਸਾਹਮਣੇ ਆਈਆ ਸਨ, ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਇਸ ਦੇ ਇਸਤੇਮਾਲ 'ਤੇ ਪਾਬੰਦੀ ਲਗੀ ਦਿੱਤੀ ਸੀ। ਹੁਣ ਦੂਜੀ ਡੋਜ਼ ਲੈਣ ਤੋਂ ਤੁਰੰਤ ਬਾਅਦ ਹੋਈ ਇਹ ਮੌਤ ਰਿਪੋਰਟ ਕੀਤੀ ਗਈ ਪਹਿਲੀ ਮੌਤ ਮੰਨੀ ਗਈ ਹੈ। ਪਿਛਲੇ ਮਹੀਨੇ, ਵਰਿੰਗਟਨ, ਚੈਸ਼ਰ ਦੇ ਰਹਿਣ ਵਾਲੇ ਨੀਲ ਐਸਟਲਸ (59) ਦੀ ਐਸਟਰਾਜੇਨੇਕਾ ਵੈਕਸੀਨ ਲੈਣ ਤੋਂ 2 ਹਫ਼ਤੇ ਬਾਅਦ ਮੌਤ ਹੋ ਗਈ ਸੀ। 

cherry

This news is Content Editor cherry