ਸਕੂਟਰ ਦੀ ਬੈਟਰੀ ਚਾਰਜ ਕਰਨ ਦੌਰਾਨ ਦੁਕਾਨ ''ਚ ਲੱਗੀ ਅੱਗ (ਤਸਵੀਰਾਂ)

04/20/2018 10:37:06 AM

ਬੀਜਿੰਗ(ਬਿਊਰੋ)— ਚੀਨ ਦੀ ਇਕ ਡਿਲੀਵਰੀ ਸ਼ਾਪ ਵਿਚ ਬੈਟਰੀ ਵਿਚ ਅੱਗ ਲੱਗਣ ਦੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੁਕਾਨ ਦਾ ਮਾਲਕ ਸਕੂਟਰ ਦੀ ਬੈਟਰੀ ਨੂੰ ਚਾਰਜ 'ਤੇ ਲਗਾ ਕੇ ਘਰ ਚਲਾ ਗਿਆ। ਸੀਸੀਟੀਵੀ ਫੁਟੇਜ ਵਿਚ ਦਿਸ ਰਿਹਾ ਹੈ ਕਿ ਅਚਾਨਕ ਹੀ ਬੈਟਰੀ ਵਿਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਅਤੇ ਦੇਖਦੇ ਹੀ ਦੇਖਦੇ ਚੰਗਿਆੜੀਆਂ ਅੱਗ ਵਿਚ ਬਦਲ ਗਈਆਂ।


13 ਫੁੱਟ ਲੰਬੀ ਕੇਵਲ ਤਾਰ ਨਾਲ ਕਨੈਕਟ ਬੈਟਰੀ 23 ਸਕਿੰਟ ਵਿਚ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਈ। ਬੈਟਰੀ ਵਿਚ ਲੱਗੀ ਅੱਗ ਨੇੜੇ ਰੱਖੇ ਡੱਬਿਆਂ ਵਿਚ ਲੱਗ ਗਈ। ਇਕ ਖਬਰ ਮੁਤਾਬਕ ਅੱਗ ਝੇਜੀਆਂਗ ਸੂਬੇ ਦੀ ਇਕ ਡਿਲੀਵਰੀ ਸ਼ਾਪ ਵਿਚ ਲੱਗੀ। ਦੱਸਣਯੋਗ ਹੈ ਕਿ ਇਹ ਘਟਨਾ 13 ਅਪ੍ਰੈਲ ਨੂੰ ਤੜਕਸਾਰ ਸਵੇਰੇ 3 ਵੱਜ ਕੇ 40 ਮਿੰਟ 'ਤੇ ਵਾਪਰੀ ਸੀ। ਅੱਗ ਲੱਗਣ ਤੋਂ ਬਾਅਦ ਦੁਕਾਨ ਵਿਚ ਧੂੰਆਂ ਫੈਲ ਗਿਆ। ਜਿਸ ਤੋਂ ਬਾਅਦ ਕੈਮਰੇ ਵਿਚ ਕੁੱਝ ਰਿਕਾਰਡ ਨਹੀਂ ਹੋ ਸਕਿਆ। ਇਸ ਘਟਨਾ ਦੌਰਾਨ ਦੁਕਾਨ ਵਿਚ ਕੋਈ ਵੀ ਮੌਜੂਦ ਨਹੀਂ ਸੀ।


ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਵਾਹਨਾਂ ਦੀਆਂ ਬੈਟਰੀਆਂ ਨੂੰ ਓਵਰ ਚਾਰਜ ਕਰਨ ਤੋਂ ਬਚੋ ਅਤੇ ਨਾਲ ਹੀ ਲੰਬੀ ਕੇਵਲ ਤਾਰ ਲਗਾ ਕੇ ਚਾਰਜ ਕਰੋ। ਸਕੂਟਰ ਦੀ ਬੈਟਰੀ ਨੂੰ 8 ਘੰਟੇ ਤੋਂ ਵਧ ਚਾਰਜ ਨਾ ਕਰੋ ਅਤੇ ਜਿਸ ਜਗ੍ਹਾ 'ਤੇ ਬੈਟਰੀ ਚਾਰਜਿੰਗ ਲਈ ਲਗਾਈ ਜਾਏ, ਉਥੇ ਹਵਾ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।