ਵਿਗਿਆਨੀਆਂ ਨੂੰ ਮਿਲੀ ਵੱਡੀ ਕਾਮਯਾਬੀ, ਹੁਣ ਦੂਰ ਹੋਵੇਗੀ ਟਰਾਂਸਪਲਾਂਟ ਲਈ ਅੰਗਾਂ ਦੀ ਕਮੀ

10/15/2023 6:08:20 PM

ਇੰਟਰਨੈਸ਼ਨਲ ਡੈਸਕ : ਵਿਗਿਆਨ ਅੱਜ-ਕੱਲ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਖ਼ਾਸ ਕਰ ਕੇ ਮੈਡੀਕਲ ਸਾਇੰਸਜ਼ ਦੇ ਖੇਤਰ 'ਚ ਹਰ ਰੋਜ਼ ਨਵੀਆਂ-ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਹੁਣ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਕ ਬਾਂਦਰ ਨੂੰ ਇਕ ਸੂਰ ਦੀ ਕਿਡਨੀ ਲਗਾਈ ਗਈ ਸੀ, ਜੋ ਕਿ 2 ਸਾਲ ਤੱਕ ਜ਼ਿੰਦਾ ਰਿਹਾ।

ਜਾਂਚ ਕਰਨ ਲਈ ਵਿਗਿਆਨੀਆਂ ਨੇ ਮੈਕਾਕੂ ਬਾਂਦਰਾਂ 'ਚ ਕਿਡਨੀ ਟਰਾਂਸਪਲਾਂਟ ਕਰਨ ਲਈ ਯੁਕਾਟਨ ਸੂਰਾਂ ਦੀਆਂ ਜੀਨਜ਼ 'ਚ ਬਦਲਾਅ ਕੀਤਾ ਸੀ। ਇਸ ਦੇ ਬਾਅਦ ਵਿਗਿਆਨੀਆਂ ਨੇ ਸੂਰ ਦੀ ਕਿਡਨੀ ਨੂੰ 21 ਬਾਂਦਰਾਂ 'ਚ ਟਰਾਂਸਪਲਾਂਟ ਕੀਤਾ। ਇਨ੍ਹਾਂ ਚੋਂ 19 ਬਾਂਦਰ ਆਪਣੀ ਔਸਤ ਉਮਰ ਤੱਕ ਜ਼ਿੰਦਾ ਰਹੇ, ਜਦਕਿ 2 ਬਾਂਦਰ ਬਾਕੀਆਂ ਨਾਲੋਂ 2 ਸਾਲ ਵੱਧ ਦੇਰ ਤੱਕ ਜਿਊਂਦੇ ਰਹੇ। ਇਸ ਪ੍ਰਕਿਰਿਆ ਨੂੰ ਅਮਰੀਕੀ ਬਾਇਓਟੈੱਕ ਕੰਪਨੀ ਈਜੈਨੇਸਿਸ ਅਤੇ ਹਾਵਰਡ ਮੈਡੀਕਲ ਸਕੂਲ ਨੇ ਸੰਭਵ ਬਣਾਇਆ ਹੈ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਇਕ ਸਟੱਡੀ ਮੁਤਾਬਕ ਇਸ ਪ੍ਰਕਿਰਿਆ ਰਾਹੀਂ ਮਨੁੱਖੀ ਅੰਗ ਦਾਨ ਲਈ ਅੰਗਾਂ ਦੀ ਪੁਰਾਣੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਅੱਗੇ ਚੱਲ ਕੇ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਇਕੱਲੇ ਅਮਰੀਕਾ 'ਚ ਹੀ ਕਰੀਬ 1 ਲੱਖ ਲੋਕ ਕਿਡਨੀ ਟਰਾਂਸਪਲਾਂਟ ਲਈ ਅੰਗਾਂ ਦੀ ਉਡੀਕ ਕਰ ਰਹੇ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh