ਵਿਗਿਆਨੀਆਂ ਨੇ ਲੱਭੇ 15 ਨਵੇਂ ਗ੍ਰਹਿ, ਜੀਵਨ ਸੰਭਵ

03/15/2018 3:00:59 AM

ਟੋਕੀਓ— ਸਾਇੰਸ ਕਾਫੀ ਸਮੇਂ ਤੋਂ ਬ੍ਰਹਿਮੰਡ 'ਚ ਅਜਿਹੇ ਗ੍ਰਹਿਆਂ ਦੀ ਭਾਲ 'ਚ ਲੱਗੀ ਹੋਈ ਹੈ, ਜਿਨ੍ਹਾਂ 'ਤੇ ਜੀਵਨ ਸੰਭਵ ਹੋ ਸਕਦਾ ਹੈ। ਇਸ ਖੋਜ ਦੇ ਕ੍ਰਮ 'ਚ ਜਾਪਾਨ ਦੇ ਵਿਗਿਆਨਿਕਾਂ ਨੇ 15 ਨਵੇਂ ਗ੍ਰਹਿਆਂ ਦੀ ਭਾਲ ਕੀਤੀ ਹੈ, ਜੋ ਸੌਰ ਮੰਡਲ ਤੋਂ ਬਾਹਰ ਸਥਿਤ ਹਨ, ਇਹ ਸਾਰੇ ਗ੍ਰਹਿ ਲਾਲ ਰੰਗ ਦੇ ਬੌਣੇ ਤਾਰਿਆਂ ਦਾ ਚੱਕਰ ਲਾ ਰਹੇ ਹਨ। ਇਨ੍ਹਾਂ 'ਚੋਂ 3 ਗ੍ਰਹਿ ਅਜਿਹੇ ਖੋਜੇ ਗਏ ਹਨ, ਜਿਨ੍ਹਾਂ ਨੂੰ 'ਸੁਪਰ ਅਰਥ' ਕਿਹਾ ਗਿਆ ਹੈ, ਇਹ ਗ੍ਰਹਿ ਪ੍ਰਿਥਵੀ ਤੋਂ 200 ਪ੍ਰਕਾਸ਼ ਸਾਲ ਦੂਰ ਸਥਿਤ 'ਕੇ 2-155 ਤਾਰਿਆਂ ਦੇ ਚੱਕਰ ਲਾ ਰਹੇ ਹਨ, ਜੋ ਪ੍ਰਿਥਵੀ ਦੇ ਆਕਾਰ ਤੋਂ ਵੱਡੇ ਹਨ। ਇਨ੍ਹਾਂ 3 ਗ੍ਰਹਿਆਂ 'ਚੋਂ 1 'ਤੇ ਪਾਣੀ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜਾਪਾਨ ਸਥਿਤ ਟੋਕੀਓ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਗਿਆਨੀਆਂ ਵਲੋਂ ਇਸ ਖੋਜ ਨੂੰ ਅੰਜਾਮ ਦਿੱਤਾ ਗਿਆ ਹੈ।