ਇਟਲੀ ''ਚ ਬਿੱਲੀਆਂ ਤੇ ਕੁੱਤਿਆਂ ਦੇ ਸਰੀਰ ''ਚ ਮਿਲੇ SARS COV-2 ਵਾਇਰਸ ਦੇ ਐਂਟੀਬੌਡੀਜ਼

07/28/2020 6:22:06 PM

ਲੰਡਨ (ਭਾਸ਼ਾ) ਵਿਗਿਆਨੀਆਂ ਨੇ ਇਟਲੀ ਦੇ ਇਕ ਛੋਟੇ ਹਿੱਸੇ ਵਿਚ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਵਿਚ ਸਾਰਸ ਸੀ.ਓ.ਵੀ-2 (SARS COV-2)ਵਾਇਰਸ ਨੂੰ ਕਿਰਿਆਹੀਣ ਕਰਨ ਵਾਲੇ ਐਂਟੀਬੌਡੀਜ਼ ਪਾਏ ਹਨ। ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਾਲਤੂ ਜਾਨਵਰਾਂ ਨੂੰ ਵੀ ਇਹ ਬੀਮਾਰੀ ਹੋ ਸਕਦੀ ਹੈ। ਬ੍ਰਿਟੇਨ ਦੀ ਲੀਵਰਪੂਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਸਮੇਤ ਹੋਰਾਂ ਨੇ ਉੱਤਰੀ ਇਟਲੀ ਤੋਂ 500 ਪਾਲਤੂ ਜਾਨਵਰਾਂ ਦੇ ਨਮੂਨੇ ਲਏ। 

ਖੋਜ ਕਰਤਾਵਾਂ ਨੇ ਪਾਇਆ ਕਿ ਕੋਈ ਵੀ ਜਾਨਵਰ ਪੀ.ਸੀ.ਆਰ. ਜਾਂਚ ਵਿਚ ਸੰਕ੍ਰਮਿਤ ਨਹੀਂ ਪਾਇਅਧਿਐਨਆ ਗਿਆ ਪਰ 3.4 ਫੀਸਦੀ ਕੁੱਤਿਆਂ ਅਤੇ 3.9 ਫੀਸਦੀ ਬਿੱਲੀਆਂ ਵਿਚ ਸਾਰਸ-ਸੀ.ਓ.ਵੀ-2 ਨੂੰ ਕਿਰਿਆਹੀਣ ਕਰਨ ਵਾਲੇ ਐਂਟੀਬੌਡੀਜ਼ ਮਹੱਤਵਪੂਰਨ ਮਾਤਰਾ ਵਿਚ ਪਾਏ ਗਏ। ਵੈਬਸਾਈਟ ਬਾਇਓਆਰਐਕਸਈਵ 'ਤੇ ਪ੍ਰਕਾਸ਼ਿਤ ਅਧਿਐਨ ਵਿਚ ਇਹ ਨਤੀਜਾ ਸਾਹਮਣੇ ਆਇਆ ਕਿ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੇ ਪਰਿਵਾਰਾਂ ਵਿਚ ਕੁੱਤਿਆਂ ਦੇ ਸੰਕ੍ਰਮਿਤ ਹੋਣ ਦੀ ਸੰਭਾਵਨਾ ਨੈਗੇਟਿਵ ਨਤੀਜੇ ਆਉਣ ਵਾਲੇ ਘਰਾਂ ਦੇ ਮੁਕਾਲਬੇ ਜ਼ਿਆਦਾ ਹੈ। ਹਾਲੇ ਇਸ ਅਧਿਐਨ ਦੀ ਸਮੀਖਿਆ ਬਾਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਪਾਲਤੂ ਬਿੱਲੀ 'ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਦਰਜ

ਲੀਵਰਪੂਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਲਨ ਰੇਡਫੋਰਡ ਨੇ ਕਿਹਾ ਕਿ ਕੋਈ ਵੀ ਜਾਨਵਰ ਸੰਕ੍ਰਮਿਤ ਨਹੀਂ ਪਾਇਆ ਗਿਆ। ਲੋਕਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਸੰਕ੍ਰਮਿਤ ਹੋਏ ਲੋਕਾਂ ਦੇ ਘਰਾਂ ਦੇ ਜਾਨਵਰਾਂ ਵਿਚ ਲੱਗਭਗ ਨਿਸ਼ਚਿਤ ਰੂਪ ਨਾਲ ਵਾਇਰਸ ਹੋਵੇਗਾ ਅਤੇ ਰਿਸਰਚ ਵਿਚ ਇਹ ਵੀ ਸਬੂਤ ਮਿਲੇ ਹਨ ਕਿ ਉਹ ਸੰਕ੍ਰਮਿਤ ਵੀ ਹੋਏ ਹੋਣਗੇ। ਰੇਡਫੋਰਡ ਨੇ ਕਿਹਾ,''ਭਾਵੇਂਕਿ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਪਾਲਤੂ ਜਾਨਵਰਾਂ ਤੋਂ ਇਨਸਾਨਾਂ ਵਿਚ ਇਸ ਵਾਇਰਸ ਦੇ ਫੈਲਣ ਦੇ ਸਬੂਤ ਨਹੀਂ ਮਿਲੇ ਹਨ।'

Vandana

This news is Content Editor Vandana