ਸਕੂਲ ਅਧਿਆਪਕਾ ਨੇ ਕਲਾਸ ’ਚ ਬਣਾਏ ਵਿਦਿਆਰਥੀ ਨਾਲ ਸਬੰਧ, ਫਿਰ ਲੈ ਗਈ ਘਰ

11/17/2019 7:37:56 PM

ਵਾਸ਼ਿੰਗਟਨ – ਅਮਰੀਕਾ ’ਚ ਸੈਕਸ ਸ਼ੋਸ਼ਣ ਅਪਰਾਧ ਦਾ ਇਕ ਨਵਾਂ ਤੇ ਅਜੀਬ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਐਵਰੇਟ ’ਚ 10ਵੀਂ ਜਮਾਤ ਨੂੰ ਪੜ੍ਹਾਉਣ ਵਾਲੀ ਇਕ ਵਿਆਹੁਤਾ ਮਹਿਲਾ ਅਧਿਆਪਕਾ (28) ਨੇ ਆਪਣੇ ਵਿਦਿਆਰਥੀ ਨਾਲ ਕਲਾਸ ਰੂਮ ’ਚ ਹੀ ਸਰੀਰਕ ਸਬੰਧ ਬਣਾਏ। ਸਬੰਧ ਬਣਾਉਣ ਤੋਂ ਬਾਅਦ ਉਹ ਵਿਦਿਆਰਥੀ ਨੂੰ ਲੈ ਕੇ ਆਪਣੇ ਘਰ ਤੇ ਪਾਰਕ ’ਚ ਵੀ ਗਈ। ਮੀਡੀਆ ਅਨੁਸਾਰ ਕੋਰਟ ਨੇ ਇਸੇ ਹਫਤੇ ਅਧਿਆਪਕਾ ਓਲੀਵੀਆ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਧਿਆਪਕਾ ਨੂੰ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ 2016 ’ਚ ਗ੍ਰਿਫਤਾਰ ਕੀਤਾ ਗਿਆ ਸੀ। ਅਧਿਆਪਕਾ ਨੇ ਸਬੰਧ ਉਦੋਂ ਬਣਾਏ ਸਨ ਜਦੋਂ ਵਿਦਿਆਰਥੀ 16 ਸਾਲਾਂ ਦਾ ਸੀ। ਹੋਰ ਵਿਦਿਆਰਥੀਆਂ ਨਾਲ ਸਬੰਧਾਂ ਨੂੰ ਲੈ ਕੇ ਵੀ ਓਲੀਵੀਆ ਦੀ ਜਾਂਚ ਕੀਤੀ ਗਈ ਸੀ।

ਅਦਾਲਤ ਨੇ ਓਲੀਵੀਆ ਨੂੰ ਸਜ਼ਾ ਤੋਂ ਬਾਅਦ ਬੱਚਿਆਂ ਨਾਲ ਜੁੜੀ ਕਿਸੇ ਜਗ੍ਹਾ ’ਤੇ ਕੰਮ ਕਰਨ ’ਤੇ ਰੋਕ ਲਾ ਦਿੱਤੀ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ’ਚ ਸਹਿਮਤੀ ਨਾਲ ਸੈਕਸ ਦੀ ਉਮਰ ਹੱਦ 16 ਸਾਲ ਹੈ ਪਰ ਅਧਿਆਪਕ ਜਾਂ ਫਿਰ ਪੁਜ਼ੀਸ਼ਨ ਆਫ ਟਰੱਸਟ ਵਾਲੇ ਵਿਅਕਤੀ ਲਈ ਸਖਤ ਨਿਯਮ ਹਨ। ਓਲੀਵੀਆ ਨੇ ਮੰਨਿਆ ਕਿ ਉਸ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ। ਉਸ ਦਾ ਆਪਣੇ ਪਤੀ ਨਾਲ ਤਲਾਕ ਵੀ ਹੋ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਟੀਚਿੰਗ ਵੀ ਛੱਡ ਦਿੱਤੀ ਹੈ।

Khushdeep Jassi

This news is Content Editor Khushdeep Jassi