ਸਾਊਦੀ ਦੀਆਂ ਲੈਸਬੀਅਨ ਕੁਡ਼ੀਆਂ ਨੇ ਕੀਤਾ ਪਿਆਰ ਦਾ ਐਲਾਨ, ਪਰ ਹੋ ਸਕਦੀ ਹੈ ਮੌਤ ਦੀ ਸਜ਼ਾ

02/21/2020 11:46:58 PM

ਰਿਆਦ - ਲੰਡਨ ਵਿਚ ਰਹਿ ਰਹੀ ਸਾਊਦੀ ਅਰਬ ਦੀਆਂ 2 ਕੁਡ਼ੀਆਂ ਨੇ ਆਪਣੇ ਲੈਸਬੀਅਨ ਰਿਸ਼ਤੇ ਦਾ ਐਲਾਨ ਕੀਤਾ ਹੈ। ਵੈਲੇਨਟਾਈਨ ਡੇਅ ਨੂੰ ਇਕ ਟੀ. ਵੀ. ਸ਼ੋਅ ਵਿਚ ਇਸ ਕੱਪਲ ਨੇ ਆਪਣੇ ਲੈਸਬੀਅਨ ਹੋਣ ਅਤੇ ਇਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਵਿਚ ਹੋਣ ਦੀ ਗੱਲ ਕਹੀ। ਫੈਦ ਅਤੇ ਨੱਜ ਨਾਂ ਦੀਆਂ ਇਹ ਕੁਡ਼ੀਆਂ ਸਾਊਦੀ ਅਰਬ ਵਿਚ ਰਹਿੰਦੇ ਹੋਏ ਹੀ ਇਕ-ਦੂਜੇ ਦੇ ਕਰੀਬ ਆਈਆਂ ਸਨ। ਦੱਸ ਦਈਏ ਕਿ ਸਾਊਦੀ ਵਿਚ ਸਮਲਿੰਗੀ ਰਿਸ਼ਤੇ 'ਤੇ ਫਾਂਸੀ ਦੇ ਦਿੱਤੀ ਜਾਂਦੀ ਹੈ। ਅਜਿਹੇ ਵਿਚ ਲੰਡਨ ਆ ਕੇ ਦੋਹਾਂ ਨੇ ਰਿਸ਼ਤੇ ਦਾ ਖੁਲਾਸਾ ਕੀਤਾ ਹੈ।

ਇਕ ਦੂਜੇ ਨਾਲ ਮਿਲ ਕੇ ਕੀਤਾ ਇਕੱਠਾ ਰਹਿਣ ਦਾ ਫੈਸਲਾ
ਫੈਦ ਅਤੇ ਨੱਜ ਨੇ ਟੀ. ਵੀ. ਸ਼ੋਅ ਵਿਚ ਦੱਸਿਆ ਕਿ ਕਈ ਸਾਲ ਪਹਿਲਾਂ ਹੀ ਦੋਹਾਂ ਨੇ ਆਪਣੀ ਸੈਕਸੂਐਲਿਟੀ ਨੂੰ ਪਛਾਣ ਲਿਆ ਸੀ। ਨੱਜ ਆਖਦੀ ਹੈ ਕਿ ਅਸੀਂ ਸਨੈਪਚੈੱਟ 'ਤੇ ਮਿਲੇ ਅਤੇ ਦੋਵੇਂ ਇਕ ਦੂਜੇ ਨਾਲ ਕਰਨ ਲੱਗੇ। ਇਸ ਦੌਰਾਨ ਸਭ ਤੋਂ ਜ਼ਿਆਦਾ ਧਿਆਨ ਇਹ ਰੱਖਣਾ ਸੀ ਕਿ ਕਿਤੇ ਪਰਿਵਾਰਾਂ ਨੂੰ ਪਤਾ ਨਾ ਲੱਗ ਜਾਵੇ। ਉਹ ਆਖਦੀ ਹੈ ਕਿ ਪਰਿਵਾਰਾਂ ਨੂੰ ਸ਼ੱਕ ਹੋਣ ਲੱਗਾ ਤਾਂ ਉਨ੍ਹਾਂ ਨੇ ਦੇਸ਼ ਛੱਡਣ ਦੀ ਸੋਚਿਆ।

2018 ਵਿਚ ਆਈਆਂ ਲੰਡਨ
2018 ਵਿਚ ਸਾਊਦੀ ਅਰਬ ਨੇ ਔਰਤਾਂ ਦੇ ਯਾਤਰਾ ਕਰਨ 'ਤੇ ਨਿਯਮਾਂ ਵਿਚ ਕੁਝ ਛੋਟ ਦਿੱਤੀ। ਇਸ ਤੋਂ ਬਾਅਦ ਦੋਵੇਂ ਲੰਡਨ ਆ ਗਈਆਂ। ਲੰਡਨ ਵਿਚ ਦੋਹਾਂ ਨੂੰ ਪਨਾਹ ਮਿਲੀ ਤਾਂ ਇਨ੍ਹਾਂ ਨੇ ਇਕੱਠੇ ਰਹਿਣਾ ਸ਼ੁਰੂ ਕੀਤਾ। ਨੱਜ ਨੇ ਆਪਣੇ ਬਾਲ ਵੀ ਛੋਟੇ ਕਰਾ ਦਿੱਤੇ। ਕਰੀਬ 2 ਸਾਲ ਤੋਂ ਲੰਡਨ ਵਿਚ ਇਕੱਠੇ ਰਹਿ ਰਹੀਆਂ ਦੋਹਾਂ ਕੁਡ਼ੀਆਂ ਨੇ ਇਸ ਵੈਲੇਨਟਾਈਨ 'ਤੇ ਆਪਣੇ ਰਿਸ਼ਤੇ ਨੂੰ ਦੁਨੀਆ ਸਾਹਮਣੇ ਰੱਖਿਆ ਹੈ। ਉਹ ਆਖਦੀ ਹੈ ਕਿ ਸਾਊਦੀ ਜਾਣ ਦੀ ਸਥਿਤੀ ਵਿਚ ਉਨ੍ਹਾਂ ਦੇ ਨਾਲ ਕੀ ਹੋਵੇਗਾ ਉਹ ਜਾਣਦੀ ਹੈ ਪਰ ਫਿਲਹਾਲ ਬਿਨਾਂ ਡਰੇ ਉਹ ਆਪਣੀ ਜ਼ਿੰਦਗੀ ਜੀਅ ਰਹੀਆਂ ਹਨ।

ਸਾਊਦੀ ਵਿਚ ਸਮਲਿੰਗੀ ਸਬੰਧ ਇਕ ਅਪਰਾਧ
ਸਾਊਦੀ ਅਰਬ ਵਿਚ ਸਮਲਿੰਗੀ ਸਬੰਧ ਅਪਰਾਧ ਹਨ ਅਤੇ ਇਸ 'ਤੇ ਮੌਤ ਦੀ ਸਜ਼ਾ ਹੁੰਦੀ ਹੈ। ਕੁਝ ਸਮਾਂ ਪਹਿਲਾਂ ਜਾਰੀ ਹੋਈ ਇੰਟਰਨੈਸ਼ਨਲ ਲੈਸਬੀਅਨ, ਗੇਅ, ਬਾਇਸੈਕਸੂਅਲ, ਟ੍ਰਾਂਸ ਐਂਡ ਇੰਟਰਸੈਕਸ ਐਸੋਸੀਏਸ਼ਨ (ਆਈ. ਐਲ. ਜੀ. ਏ.) ਦੀ ਰਿਪੋਰਟ ਮੁਤਾਬਕ ਦੁਨੀਆ ਦੇ 72 ਦੇਸ਼ਾਂ ਸਮਲਿੰਗੀ ਸਬੰਧ ਨੂੰ ਅਪਰਾਧ ਮੰਨਦੇ ਹਨ। ਦੁਨੀਆ ਦੇ 13 ਦੇਸ਼ਾਂ ਵਿਚ ਗੇਅ ਸੈਕਸ ਜਾ ਸੇਮ ਸੈਕਸ ਮੈਰਿਜ ਲਈ ਸਜ਼ਾ-ਏ-ਮੌਤ ਤੱਕ ਦਾ ਪ੍ਰਾਵਧਾਨ ਹੈ। ਸੂਡਾਨ, ਈਰਾਨ, ਸਾਊਦੀ ਅਰਬ ਅਤੇ ਯਮਨ ਵਿਚ ਸਮਲਿੰਗੀ ਰਿਸ਼ਤਾ ਬਣਾਉਣ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਸੋਮਾਲੀਆ ਅਤੇ ਨਾਇਜ਼ੀਰੀਆ ਦੇ ਕੁਝ ਹਿੱਸਿਆਂ ਵਿਚ ਵੀ ਇਸ ਤਰ੍ਹਾਂ ਦੀ ਸਜ਼ਾ ਦਾ ਪ੍ਰਾਵਧਾਨ ਹੈ। ਮਾਰੀਸ਼ਾਨੀਆ, ਅਫਗਾਨਿਸਤਾਨ, ਪਾਕਿਸਤਾਨ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸਿਧਾਂਤਿਕ ਰੂਪ ਤੋ ਸਮਲਿੰਗਕਤਾ ਦੇ ਮਾਮਲੇ ਵਿਚ ਵੀ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। ਯੁਗਾਂਡਾ ਵਿਚ ਅਜਿਹੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਨਾਇਜ਼ੀਰੀਆ ਵਿਚ ਸਮਲਿੰਗੀ ਮਰਦਾਂ ਨੂੰ ਮੌਤ ਦੀ ਸਜ਼ਾ ਅਤੇ ਔਰਤਾਂ ਨੂੰ ਜੇਲ ਜਾਂ ਕੋਡ਼ੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ।

Khushdeep Jassi

This news is Content Editor Khushdeep Jassi