ਸਾਊਦੀ ਅਰਬ ਦੀ ਲੜਕੀ ਨੂੰ ਕੈਨੇਡਾ, ਆਸਟਰੇਲੀਆ ਪਨਾਹ ਦੇਣ ਨੂੰ ਤਿਆਰ

01/11/2019 6:44:21 PM

ਬੈਂਕਾਕ (ਏ.ਪੀ.)- ਆਪਣੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਮਾੜੇ ਵਰਤਾਓ ਕੀਤੇ ਜਾਣ ਕਾਰਨ ਉਥੋਂ ਭੱਜ ਕੇ ਥਾਈਲੈਂਡ ਪੁੱਜੀ ਲੜਕੀ ਨੂੰ ਪਨਾਹ ਦੇਣ ਲਈ ਕੈਨੇਡਾ ਅਤੇ ਆਸਟਰੇਲੀਆ ਸਣੇ ਕੁਝ ਦੇਸ਼ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਨਾਲ ਵਾਰਤਾ ਕਰ ਰਹੇ ਹਨ। ਥਾਈਲੈਂਡ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਈਲੈਂਡ ਦੀ ਇਮੀਗ੍ਰੇਸ਼ਨ ਪੁਲਸ ਦੇ ਮੁਖੀ ਸੁਰਾਚਾਤੇ ਹਕਪਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਵਿਚ ਤੇਜ਼ੀ ਲਿਆ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਕਾਰਵਾਈ ਕਦੋਂ ਪੂਰੀ ਹੋਵੇਗੀ।

ਰਹਾਫ ਮੁਹੰਮਦ ਅਲਕੁਨਨ ਨੂੰ ਥਾਈ ਇਮੀਗ੍ਰੇਸ਼ਨ ਪੁਲਸ ਨੇ ਸ਼ਨੀਰਾਵਰ ਨੂੰ ਬੈਂਕਾਕ ਹਵਾਈ ਅੱਡੇ 'ਤੇ ਰੋਕਿਆ ਦਾਖਲ ਹੋਣ ਤੋਂ ਇਨਕਾਰ ਕਰਦੇ ਹੋਏ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ। ਉਸ ਨੂੰ ਹਵਾਈ ਅੱਡੇ ਦੇ ਹੋਟਲ ਦੇ ਇਕ ਕਮਰੇ ਵਿਚ ਰੱਖਿਆ ਗਿਆ ਸੀ। ਲੜਕੀ ਨੇ ਆਪਣੇ ਟਵਿੱਟਰ ਅਕਾਉਂਟ ਰਾਹੀਂ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਸ਼ੁਰੂ ਕੀਤੀ ਜਿਸ ਨੂੰ ਕਾਫੀ ਦੇਖਿਆ ਗਿਆ। ਇਸ ਤੋਂ ਬਾਅਦ ਥਾਈ ਅਧਿਕਾਰੀਆਂ ਨੇ ਅਸਥਾਈ ਤੌਰ 'ਤੇ ਉਸ ਨੂੰ ਸੰਯੁਕਤ ਰਾਸ਼ਟਰ ਅਧਿਕਾਰੀਆਂ ਦੀ ਸੁਰੱਖਿਆ ਵਿਚ ਰੱਖਿਆ। ਬੁੱਧਵਾਰ ਨੂੰ ਉਸ ਨੂੰ ਸ਼ਰਨਾਰਥੀ ਦਾ ਦਰਜਾ ਦਿੱਤਾ ਗਿਆ। ਇਸ ਮਾਮਲੇ ਨੇ ਸਾਊਦੀ ਅਰਬ ਵਿਚ ਔਰਤਾਂ ਦੇ ਅਧਿਕਾਰੀਆਂ ਦੀ ਸਥਿਤੀ ਨੂੰ ਫਿਰ ਤੋਂ ਸੂਚੀਬੱਧ ਕੀਤਾ ਹੈ। 

Sunny Mehra

This news is Content Editor Sunny Mehra