ਸਾਊਦੀ ਅਰਬ ਆਪਣੇ ਤੇਲ ਟਿਕਾਣਿਆਂ ''ਤੇ ਹੋਏ ਹਮਲਿਆਂ ਬਾਰੇ ਕੁਝ ਨਹੀਂ ਜਾਣਦਾ : ਈਰਾਨ

09/19/2019 4:02:30 PM

ਮਾਸਕੋ (ਏਜੰਸੀ)- ਈਰਾਨੀ ਰਾਸ਼ਟਰਪਤੀ ਦੇ ਸਲਾਹਕਾਰ ਹੇਸਾਮੇਦੀਨ ਅਸ਼ੇਨਾ ਨੇ ਕਿਹਾ ਹੈ ਕਿ ਤੇਲ ਪਲਾਂਟਾਂ 'ਤੇ ਹਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਦੇਸ਼ 'ਤੇ ਦੋਸ਼ ਲਗਾਉਣ ਵਾਲੇ ਸਾਊਦੀ ਅਰਬ ਨੂੰ ਹਮਲਿਆਂ ਬਾਰੇ ਕੁਝ ਨਹੀਂ ਪਤਾ ਹੈ ਅਤੇ ਉਹ ਇਹ ਵੀ ਸਮਝਾਉਣ ਵਿਚ ਅਸਫਲ ਰਿਹਾ ਹੈ ਕਿ ਉਸ ਦੀ ਰੱਖਿਆ ਪ੍ਰਣਾਲੀ ਹਮਲੇ ਨੂੰ ਰੋਕਣ ਵਿਚ ਕਿਉਂ ਅਸਫਲ ਰਹੀ। ਸਾਊਦੀ ਅਰਬ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ, ਜਿਸ ਦੇ ਜਵਾਬ ਵਿਚ ਸ਼੍ਰੀ ਅਸ਼ੇਨਾ ਨੇ ਇਹ ਬਿਆਨ ਦਿੱਤਾ ਹੈ। ਬੁੱਧਵਾਰ ਨੂੰ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਹਮਲੇ ਵਿਚ ਈਰਾਨ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਨ ਲਈ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ ਸੀ। ਈਰਾਨ ਨੇ ਉਸ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਸ਼੍ਰੀ ਅਸ਼ੇਨਾ ਨੇ ਕਲ ਟਵੀਟ ਕੀਤਾ।

ਪੱਤਰਕਾਰ ਸੰਮੇਲਨ ਇਹ ਸਾਬਿਤ ਕਰਦਾ ਹੈ ਕਿ ਸਾਊਦੀ ਅਰਬ ਨੂੰ ਇਸ ਬਾਰੇ 'ਚ ਕੁਝ ਨਹੀਂ ਪਤਾ ਕਿ ਮਿਜ਼ਾਈਲ ਅਤੇ ਡਰੋਨ ਕਿਥੇ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਕਿਥੋਂ ਲਾਂਚ ਕੀਤਾ ਗਿਆ ਸੀ। ਸਾਊਦੀ ਅਰਬ ਇਹ ਵੀ ਸਮਝਾਉਣ ਵਿਚ ਅਸਫਲ ਰਿਹਾ ਕਿ ਉਸ ਦੀ ਰੱਖਿਆ ਪ੍ਰਣਾਲੀ ਹਮਲੇ ਨੂੰ ਰੋਕਣ ਵਿਚ ਕਿਉਂ ਅਸਫਲ ਰਹੀ। ਸ਼ਨੀਵਾਰ ਨੂੰ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਪਲਾਂਟਾਂ 'ਤੇ ਡਰੋਨ ਹਮਲੇ ਕੀਤੇ ਗਏ, ਜਿਸ ਤੋਂ ਬਾਅਦ ਕੰਪਨੀ ਨੂੰ ਅਬਕੀਕ ਅਤੇ ਖੁਰੈਸ ਦੇ ਆਪਣੇ ਤੇਲ ਟਿਕਾਣਿਆਂ ਨੂੰ ਬੰਦ ਕਰਨਾ ਪਿਆ।

ਇਸ ਦੀ ਵਜ੍ਹਾ ਨਾਲ ਦੇਸ਼ ਦੇ ਤੇਲ ਉਤਪਾਦਨ ਵਿਚ ਅਚਾਨਕ ਬਹੁਤ ਗਿਰਾਵਟ ਆ ਗਈ ਅਤੇ ਇਸ ਦਾ ਸੰਸਾਰਕ ਬਾਜ਼ਾਰ 'ਤੇ ਕਾਫੀ ਅਸਰ ਪਿਆ ਅਤੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਯਮਨ ਦੇ ਹਾਉਤੀ ਬਾਗੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਇਸ ਦੇ ਬਾਵਜੂਦ ਅਮਰੀਕਾ ਅਤੇ ਸਾਊਦੀ ਅਰਬ ਇਸ ਦੇ ਲਈ ਈਰਾਨ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਨੂੰ ਇਸ ਹਮਲੇ ਤੋਂ ਬਾਅਦ ਈਰਾਨ 'ਤੇ ਆਰਥਿਕ ਪਾਬੰਦੀਆਂ ਵਿਚ ਵਾਧਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਾਰਿਫ ਨੇ ਅਮਰੀਕਾ ਦੇ ਇਸ ਕਦਮ ਨੂੰ ਆਰਥਿਕ ਅੱਤਵਾਦ ਕਰਾਰ ਦਿੱਤਾ ਹੈ।

Sunny Mehra

This news is Content Editor Sunny Mehra